Monday, October 27, 2025

PAU ਵਾਟਰ ਇੰਜੀਨੀਅਰਿੰਗ ਵਿਭਾਗ ਦੇ ਦਫਤਰ ਵਿੱਚ ਪ੍ਰਦਰਸ਼ਨ

Emailed on Monday 27th October 2025 at 4:14 PM Regarding PAU union

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਐਗਜ਼ੈਕੁਟਿਵ ਕੌਂਸਲ ਵੱਲੋ ਤਿੱਖੇ ਰੋਸ ਅਤੇ ਟੋਹੜਾ ਪ੍ਰਗਟਾਵਾ 

ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇੇ ਸੋਇਲ ਮੁਖੀ ਡਾ: ਜੇ.ਪੀ.ਸਿੰਘ ਹੋਏ ਆਹਮੋ ਸਾਹਮਣੇ  


ਲੁਧਿਆਣਾ: 27 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਸਪੈਸ਼ਲ ਡੈਸਕ)::

ਕੋਈ ਵੇਲਾ ਸੀ ਜਦੋਂ ਸੀਪੀਆਈ ਦੇ ਲੀਡਰ ਕਾਮਰੇਡ ਰੂਪ ਸਿੰਘ ਰੂਪ ਅਤੇ ਡੀ ਪੀ ਮੌੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਲੀਡਰਾਂ ਵਿੱਚੋਂ ਜੁਝਾਰੂ ਸੁਭਾਅ ਵਾਲੇ ਲੀਡਰਾਂ ਵਿੱਚੋਂ ਗਿਣੇ ਜਾਂਦੇ ਸਨ। ਮੁਲਾਜ਼ਮਾਂ ਲਈ ਉਹ ਵੇਲਾ ਸੰਘਰਸ਼ਾਂ ਦੇ ਬਾਵਜੋਂਦ ਬੜਾ ਸੁਨਹਿਰਾ ਵੇਲਾ ਗਿਣਿਆ ਜਾਂਦਾ ਸੀ। ਜਦੋਂ ਕਾਮਰੇਡ ਰੂਪ 'ਤੇ ਗੋਲੀ ਚੱਲੀ ਤਾਂ ਜਾਪਿਆ ਸੀ ਕਿ ਖੱਬੀ ਧਿਰ ਦਾ ਇਹ ਮੋਰਚਾ ਸ਼ਾਇਦ ਟੁੱਟ ਜਾਏਗਾ। ਇਸ ਬਜ਼ੁਕ ਸਥਿਤੀ ਵਿੱਚ ਕਾਮਰੇਡ ਮੌੜ ਨੇ ਇਹ ਕਮਾਨ ਸੰਭਾਲੀ ਅਤੇ ਮੁਲਾਜ਼ਮਾਂ ਦੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਇੱਕ ਪਾਸੇ ਦਹਿਸ਼ਤਗਰਦੀ ਵਾਲਾ ਮਾਹੌਲ ਅਤੇ ਦੂਜੇ ਪਾਸੇ ਉਦੋਂ ਵੀ ਕਈ ਉੱਚ ਅਫਸਰ ਅਜਿਹੇ ਸਨ ਜਿਹੜੇ ਆਪਣੇ ਆਪ ਉਣ ਨਾਢੂ ਖਾਂ ਮਸਝਦੇ ਸਨ। ਉਸ ਵੇਲੇ ਦੇ ਦੌਰ ਦੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਹਨ ਕਿ ਕਿਵੇਂ ਕਾਮਰੇਡ ਮੌੜ ਨੇ ਮੁਲਾਜ਼ਮਾਂ ਦੇ ਹੱਕਾਂ ਦੀਆਂ ਮੰਗਾਂ ਦ੍ਰਿੜਤਾ ਵਾਲੇ ਸਟੈਂਡ ਨਾਲ ਮਨਵਾਈਆਂ। ਫਿਰ ਇੱਕ ਸਮਾਂ ਆਇਆ ਹਜਦੋਂ ਕਾਮਰੇਡ ਮੌੜ ਰਿਟਾਇਰ ਹੋ ਗਏ। ਉਸ ਖਲਾਅ ਵਾਲੇ ਸਾਮਣੇ ਵਿੱਚ ਕਾਮਰੇਡ ਮੌੜ ਦੀਆਂ ਸਲਾਹਾਂ ਨਾਲ ਮੁਲਾਜ਼ਮਾਂ ਨੇ ਕਾਮਰੇਡ ਬਲਦੇਵ ਵਾਲਿਆਂ ਨੂੰ ਆ[ਨੇ ਆਗੂ ਵੱਜੋਂ ਤਰਜੀਹ ਦਿੱਤੀ। 

ਇਸ ਸਨਮਾਨਯੋਗ ਅਹੁਦੇ ਨਾਲ ਨਿਵਾਜੇ ਜਾਣ ਮਗਰੋਂ ਛੇਤੀ ਹੀ ਕਾਮਰੇਡ ਬਲਦੇਵ ਸਿੰਘ ਵਾਲੀਆ  ਨੇ ਵੀ ਸਾਬਿਤ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਖੱਬੇ ਪੱਖੀਆ ਮੁਲਾਜ਼ਮਾਂ ਦੇ ਜੁਝਾਰੂ ਸੁਭਾਅ ਵਾਲੀ ਇਸ ਰਵਾਇਤ ਨੂੰ ਟੁੱਟਣ ਨਹੀਂ ਦੇਣਗੇ। ਬਹੁਤ ਵਾਰ ਮੌਕੇ ਆਏ ਜਦੋਂ ਇਹ ਗੱਲ ਸਾਬਿਤ ਵੀ ਹੋਈ। ਅੱਜ ਫੇਰ ਇੱਕ ਵਾਰ ਅਜਿਹੀ ਸਥਿਤੀ ਆਈ ਜਦੋਂ ਇਮਤਿਹਾਨ ਵਰਗੀ ਹਾਲਤ ਸੀ। ਉੱਚ ਅਧਿਕਾਰੀਆਂ ਨਾਲ ਆਹਮਣੇ ਸਾਹਮਣੇ ਗੱਲ ਕਰਨੀ ਜ਼ਰੂਰੀ ਹੋ ਗਈ ਸੀ। 

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਡਾ: ਜੇ.ਪੀ. ਸਿੰਘ ਵੱਲੋ ਪਿਛਲੇ ਲੰਬੇ ਸਮੇ ਤੋ ਮੁਲਾਜ਼ਮਾਂ ਨੂੰ ਨਾਜਾਇਜ ਤੰਗ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਧੱਕੇ ਨਾਲ ਉਹਨਾਂ ਦੀ ਜਾਬ-ਪ੍ਰੋਫਾਈਲ ਦੇ ਉਲਟ ਚਾਰਜ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਜਿਹਨਾਂ  ਮੁਲਾਜ਼ਮਾਂ ਕੋਲ ਇੱਕ ਤੋ ਵੱਧ ਲੈਬਾਂ ਦਾ ਚਾਰਜ ਦਿੱਤਾ ਹੋਇਆ ਹੈ ਉਹਨਾਂ ਮੁਲਾਜ਼ਮਾਂ ਨੂੰ ਹੋਰ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਧਾਨ ਵਾਲੀਆ ਨੇ ਦੱਸਿਆ ਕਿ ਸਾਡੇ ਇੱਕ ਮੁਲਾਜ਼ਮ ਦੀ ਸਲਾਨਾ ਗੁਪਤ ਰਿਪੋਰਟ ਉਸ ਦੇ ਇੰਚਾਰਜ਼ ਵੱਲੋ ਬਹੁਤ ਚੰਗਾ ਲਿਖੀ ਗਈ ਜੋ ਕਿ ਮੁਖੀ ਵੱਲੋ ਨਾ-ਤਸੱਲੀਬਖਸ਼ ਕਰ ਦਿੱਤੀ ਗਈ। ਇਸ ਤੋ ਇਲਾਵਾ ਅਧਿਕਾਰੀਆ ਨਾਲ ਮਿਲ ਕੇ ਸਾਡੇ ਇੱਕ ਮੁਲਾਜ਼ਮ ਨੂੰ ਗਲਤ ਚਾਰਜ਼ਸ਼ੀਟ ਜਾਰੀ ਕੀਤੀ ਗਈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਐਗਜੈਕਟਿਵ ਕੌਂਸਲ ਵੱਲੋ ਇਸ ਸਬੰਧੀ ਡ: ਜੇ.ਪੀ.ਸਿੰਘ ਨਾਲ ਕਈ ਵਾਰ ਮੁਲਾਕਾਤ ਕਰਕੇ ਇਹਨਾਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ, ਪਰੰਤੂ ਉਸ ਦੇ ਉਪਰ ਕੋਈ ਅਸਰ ਨਹੀ ਹੋਇਆ। ਇਸ ਸਬੰਧੀ ਉਚੇਰੇ ਅਧਿਕਾਰੀਆਂ ਨੂੰ ਜਾਣੂ ਕਰਾਈਆ ਗਿਆ ਅਤੇ ਲਿਖਤੀ ਰੂਪ ਵਿੱਚ ਦਿੱਤਾ ਗਿਆ। ਪਰੰਤੂ ਕਿਸੇ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ। ਜਿਸ ਕਾਰਨ ਐਗਜੈਕਟਿਵ ਕੋਂਸਲ ਵੱਲੋ ਮਜ਼ਬੂਰ ਹੋ ਕੇ ਇਹ ਰਾਹ ਅਖਤਿਆਰ ਕਰਨਾ ਪਿਆ। ਇਸ ਉਪਰੰਤ ਐਗਜੈਕਿਟਵ ਕੌਸਲ ਵੱਲੋ ਡਾ: ਜੇ.ਪੀ.ਸਿੰਘ ਨੂੰ ਦੋ ਦਿਨ ਦਾ ਟਾਇਮ ਦਿੱਤਾ ਗਿਆ, ਕਿ ਉਸ ਵੱਲੋ ਜੋ ਗਲਤ ਆਰਡਰ ਕੀਤੇ ਗਏ ਹਨ ਉਹ ਵਾਪਿਸ ਲਏ ਜਾਣ ਅਤੇ ਪੀ.ਏ.ਯੂ. ਅਥਾਰਟੀ ਨੂੰ ਵੀ ਬੇਨਤੀ ਕੀਤੀ ਕਿ ਜੋ ਇਸ ਵੱਲੋ ਸਾਡੇ ਮੁਲਾਜ਼ਮ ਨੂੰ ਗਲਤ ਚਾਰਜ਼ਸ਼ੀਟ ਜਾਰੀ ਕੀਤੀ ਗਈ ਹੈ ਉਹ ਵਾਪਿਸ ਲਈ ਜਾਵੇ ਅਤੇ ਜੋ ਗੁਪਤ ਰਿਪੋਰਟਾਂ ਗਲਤ ਤਰੀਕੇ ਨਾਲ ਖਰਾਬ ਕੀਤੀਆ ਗਈਆ ਹਨ ਉਹ ਠੀਕ ਕੀਤੀਆ ਜਾਣ ਨਹੀ ਤਾਂ ਇਸ ਦੇ ਖਿਲਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੋਕੇ ਲਾਲ ਬਹਾਦਰ ਯਾਦਵ, ਬਿੱਕਰ ਸਿੰਘ, ਨਵਨੀਤ ਸ਼ਰਮਾਂ , ਨਰਿੰਦਰ ਸਿੰਘ ਸੇਖੋ, ਕੇਸ਼ਵ ਸੈਣੀ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ, ਸਿੰਘ, ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਪ੍ਰਿੰਸ ਗਰਗ, ਹੁਸਨ ਕੁਮਾਰ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ ਸੈਣੀ ਅਤੇ ਤੇਜਿੰਦਰ ਸਿੰਘ ਵੀ ਹਾਜ਼ਰ ਰਹੇ।

ਆਉਣ ਵਾਲਾ ਸਮਾਂ ਨਿਸਚੇ ਹੀ ਵਧੇਰੇ ਇਮਤਿਹਾਨਾਂ ਵਾਲਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਅਤੇ ਮੁਲਾਜ਼ਮ  ਸੰਗਠਨ ਕੀ ਕੀ ਪੈਂਤੜਾ ਲੈਂਦੇ ਹਨ ਇਸ ਦਾ ਪਤਾ ਵੀ ਨਾਲ ਨਾਲ ਲੱਗਦੇ ਹੀ ਰਹਿਣਾ ਹੈ। 

Thursday, October 23, 2025

ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ 'ਗੁਰੂ ਚਰਨ ਯਾਤਰਾ' ਨਾਲ ਜੁੜਨ ਦੀ ਅਪੀਲ

ਪ੍ਰਧਾਨ ਮੰਤਰੀ ਦਫਤਰ//Posted On: 22 OCT 2025 6:11 PM by PIB Chandigarh//ਪੰਜਾਬ ਸਕਰੀਨ ਸਪੈਸ਼ਲ 

ਯਾਤਰਾ ਨਾਲ ਜੁੜ ਕੇ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਦੀ ਵੀ ਖਾਸ ਅਪੀਲ

ਨਵੀਂ ਦਿੱਲੀ: 22 ਅਕਤੂਬਰ 2025: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਸਪੈਸ਼ਲ)::

ਸਿੱਖ ਪੰਥ ਵਿੱਚ ਜੋੜਿਆਂ ਦੀ ਸੇਵਾ ਨੂੰ ਬਹੁਤ ਅਹਿਮੀਅਤ ਹਾਸਲ ਹੈ। ਜੋੜਿਆਂ ਦੀ ਸੇਵਾ ਦੇਖਣੀ ਹੋਵੇ ਤਾਂ ਕਿਸ ਵੀ ਗੁਰਧਾਮ ਦੇ ਜੌੜਾ ਘਰ ਵਿੱਚ ਕਦੇ ਵੀ ਜਾ ਕੇ ਦੇਖ ਲਓ।  ਲੋਕ ਬੜੀ ਸ਼ਰਧਾ ਨਾਲ ਸਾਰੀ ਸਾਰੀ ਰਾਤ ਅਤੇ ਸਾਰਾ ਸਾਰਾ ਦਿਨ ਜੁੜੀਆਂ ਦੀ ਸੇਵਾ ਕਰਦੇ ਹਨ। ਉਹਨਾਂ ਜੁੜੀਆਂ ਨੰ ਬੜੇ ਪਿਆਰ ਅਤੇ ਸਤਿਕਾਰ ਨਾਲ ਝਾੜਿਆ ਪੂੰਝਿਆ ਜਾਂਦਾ ਹੈ। ਬਹੁਤ ਸਾਰੇ ਗੁਰਧਾਮਾਂ ਦੀਆਂ ਥਾਂਵਾਂ ਅਜਿਹੀਆਂ ਵੀ ਹਨ। ਜਿਥੇ ਬਾਕਾਇਦਾ ਬੂਟ ਪਾਲਿਸ਼ ਕਰ ਕੇ ਉਹਨਾਂ ਨੂੰ ਚਮਕ ਦਿੱਤਾ ਜਾਂਦਾ ਹੈ। ਕਈ ਸ਼ਰਧਾਲੂ ਅਜਿਹੇ ਵੀ ਹਨ ਜਿਹੜੇ ਸੰਗਤਾਂ ਵਿੱਚ ਆਏ ਹੁਣਾਂ ਸ਼ਰਧਾਲੂਆਂ ਦੇ ਜੁੜੀਆਂ 'ਤੇ ਨਜ਼ਰ ਰੱਖਦੇ ਹਨ ਜਿਹੜੇ ਕਿਸੇ ਨਸ ਕਿਸੇ ਵਜ੍ਹਾ ਕਰਕੇ ਟੁੱਟ ਜਾਂਦੇ ਹਨ ਜਾਂ ਕਮਜ਼ੋਰ ਹੋ ਕੇ ਟੁੱਟਣ ਵਾਲੇ ਹੋ ਜਾਂਦੇ ਹਨ। ਨਜ਼ਰ ਰੱਖਣ ਵਾਲੇ ਸ਼ਰਧਾਲੂ ਇਹਨਾਂ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਗੁਰਦਵਾਰਾ ਸਾਹਿਬ ਦੇ ਬਾਹਰ ਹੀ ਨੇੜੇ ਸਥਿਤ ਜੁੜੀਆਂ ਵਾਲੀ ਦੁਕਾਨ 'ਤੇ ਲਾਇ ਜਾਂਦੇ ਹਨ ਅਤੇ ਨਵਾਂ ਜੌੜਾ ਲੈਕੇ ਦੇਂਦੇ ਹਨ। ਘਰ ਪਾਉਣ ਵਾਸਤੇ ਵੀ ਚੱਪਲ, ਸਲੀਪਰ ਜਾਂ ਜੌੜਾ ਲੈਕੇ ਦੇਂਦੇ ਹਨ ਇਸਦਾ ਕੋਈ ਪੈਸੇ ਨਹੀਂ ਲਿਆ ਜਾਂਦਾ। ਇਹ ਸ਼ਰਧਾ ਅਤੇ ਆਸਥਾ ਹੈ ਸੰਗਤਾਂ ਦੇ ਜੁੜੀਆਂ ਨਾਲ। ਬੜੀ ਸ਼ਰਧਾ ਵਾਲੇ ਇਹ ਸ਼ਰਧਾਲੂ ਜੌੜਿਆਂ  ਦੀ ਸੇਵਾ ਦੌਰਾਨ ਫਰਸ਼ 'ਤੇ ਡਿੱਗਣ ਜਾਂ ਜੁੱਤੀਆਂ, ਬੂਟਾਂ ਜਾਂ ਚੱਪਲਾਂ  ਤੋਂ ਝੜਣ ਵਾਲੀ ਮਿੱਟੀ ਨੂੰ ਬੜੇ ਅਦਬ ਨਾਲ ਪੁੜੀਆਂ ਵਿਚ ਸੰਭਾਲੀਆਂ ਜਾਂਦਾ ਹੈ। ਇਹਨਾਂ ਪੁੜੀਆਂ ਨੂੰ ਲੋਕ ਬੜੇ ਅਦਬ ਨਾਲ ਘਰ ਲਾਇ ਜਾਂਦੇ ਹਨ। ਕਈ ਵੱਡੇ ਵੱਡੇ ਨਾਮੀ ਕਥਾਵਾਚਕ ਇਸ ਚਰਣ ਧੂੜ ਸੰਬੰਧੀ ਕਈ ਚਮਤਕਾਰਾਂ ਵਾਲਿਆਂ ਕਹਾਣੀਆਂ ਵੀ ਸੁਣਾਉਂਦੇ ਹਨ। 

ਮਸਕੀਨ ਜੀ ਦਿੱਲੀ ਦੇ ਧਾਰਮਿਕ ਸਮਾਗਮਾਂ ਦੀ ਇੱਕ ਕਹਾਣੀ ਸੁਣਾਇਆ ਕਰਦੇ ਸਨ। ਉਹ ਦੱਸਿਆ ਕਰਦੇ ਸਨ ਕਿ ਕੋਈ ਮੁਸਲਿਮ ਫਕੀਰ ਸੀ ਜਿਸ ਕੋਲੋਂ ਮਿਲੀ ਵਿਭੂਤੀ ਨਾਲ ਬੜੀਆਂ ਬੜੀਆਂ ਦੇ ਕਾਰਜ ਸਿੱਧ ਹੋਇਆ ਕਰਦੇ ਸਨ। ਬੜੀਆਂ ਭੀੜਾਂ ਜੁੜਦੀਆਂ। ਉਹ ਆਮ ਤੌਰ ਤੇ ਸਭਨਾਂ ਤੇ ਉਸ ਵਿਭੂਤੀ ਦੀ ਕਿਰਪਾ ਕਰਦਾ ਅਤੇ ਸਭਨਾਂ ਨੂੰ ਦੇਂਦਾ।  ਦੇਖ ਦੇਖੀ ਇੱਕ ਸਿੰਘ ਵੀ ਸ਼ਰਧਾਲੂ ਬਣ ਗਿਆ। ਦੋ ਚਾਰ ਦਿਨ ਮਗਰੋਂ ਉਸਨੇ ਵੀ ਵਿਭੂਤੀ ਵਾਲੀ ਪੁੜੀ ਮੰਗੀ ਤਾਂ ਉਸ ਫਕੀਰ ਨੇ ਉਸਨੂੰ ਨਾਂਹ ਕਰ ਦਿੱਤੀ ਅਤੇ ਵਾਪਸੀ ਭੇਜ ਦਿੱਤਾ। ਪਰ ਉਸ ਸਿੱਖ ਸ਼ਰਧਾਲੂ ਨੇ ਆਉਣਾ ਜਾਣਾ ਨਾ ਛੱਡਿਆ ਅਤੇ ਲਾਈਨ ਵਿੱਚ ਲੱਗ ਜਾਇਆ ਕਰੇ। ਉਸ ਨੇ ਦੋ ਚਾਰ ਫਿਰ ਮਿੰਨਤ ਤਰਲਾ ਕੀਤਾ। ਇੱਕ ਦਿਨ ਸੰਗਤਾਂ ਵਿੱਚੋਂ ਹੀ ਕਿਸੇ ਦੀ ਸਿਫਾਰਿਸ਼ ਵੀ ਪੁਆਈ ਅਤੇ ਪੁੱਛਿਆ ਮੈਨੂੰ ਨਾਂਹ ਕਿਓਂ ਕਰ ਦਿੱਤੀ ਜਾਂਦੀ ਹੈ। 

ਅਖੀਰ ਇੱਕ ਦਿਨ ਉਸ ਫਕੀਰ ਨੇ ਉਸ ਨੂੰ ਕੋਲ ਬੁਲਾਇਆ ਅਤੇ ਪਿਆਰ ਅਤੇ ਝਾੜ ਵਾਲੇ ਮਿੱਠੇ ਲਹਿਜ਼ੇ ਵਿੱਚ ਦੱਸਿਆ। ਇਹ ਸਾਰੀ ਧੂੜ ਮੈਂ ਤੇਰੇ ਉਸ ਮਹਾਨ ਵਿਅਕਤੀ ਦੇ ਅਸਥਾਨ ਤੋਂ ਲਿਆਉਂਦਾ ਹਾਂ ਉਹ ਵਿਅ / ਉਹ ਮੇਰੇ ਨਾਲ ਨਾਰਾਜ਼ ਹੋਵੇਗਾ। ਉਹ ਵਿਅਕਤੀ ਅਸਲ ਵਿਚ ਤੇਰਾ ਬਾਪ ਹੈ। ਇਸ ਲਿਤੂੰ ਸਿਰਫ ਉਥੇ ਜਾਇਆ ਕਰ। ਕਿਧਰੇ ਹੋਰ ਜਾਂ ਦੀ ਲੋੜ ਨਹੀਂ। ਤੇਰੇ ਸਾਰੇ ਕੰਮ ਰਾਸ ਆ ਜਾਣਗੇ। ਉਸ ਫਕੀਰ ਨੇ ਭੇਦ ਖੋਹਲਿਆ ਕਿ ਮੈਂ ਇਹ ਸਾਰੀ ਚਰਨ ਧੂੜ ਗੁਰਦੁਆਰਾ ਸੀਸ ਗੱਜਣ ਸਾਹਿਬ ਤੋਂ ਲਿਆਉਂਦਾ ਹਾਂ। ਤੂੰ ਵੀ ਉੱਥੇ ਹੀ ਜਾ ਕੇ ਸਜਦਾ ਕਰਿਆ ਕਰ। ਹਿਸਾਬ ਲਾਓ ਜੌੜਿਆਂ ਦੀ ਅਹਿਮੀਅਤ ਦਾ! ਜਦੋਂ ਇਹ ਜੌੜੇ ਸੰਗਤ ਦੀ ਥਾਂ ਖੁਦ ਗੁਰੂ ਦੇ ਹੋਣ ਤਾਂ ਉਹਨਾਂ ਦਾ ਅਰਥ ਕਿੰਨਾ ਵੱਡਾ ਹੋ ਜਾਂਦਾ ਹੈ। 

ਹੁਣ ਸਬੱਬ ਬਣਿਆ ਹੈ ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਗੁਰੂ  ਦੇ ਜੌੜੇ ਸਭਨਾਂ ਦੀ ਪਹੁੰਚ ਵੀ ਕੀਤੇ ਹਨ। ਹੁਣ ਸਾਰੀ ਸੰਗਤ ਜਾ ਕੇ ਇਹਨਾਂ ਜੌੜਿਆਂਨੂੰ ਸਜਦਾ ਵੀ ਕਰ ਸਕਦੀ ਹੈ। ਦਰਸ਼ਨ ਵੀ ਕਰ ਸਕਦੀ ਹੈ। ਸੰਗਤਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਪੂਰੀ ਦੀਆਂ ਸ਼ੁਕਰਗੁਜ਼ਾਰ ਵੀ ਹਨ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਗੁਰੂ ਚਰਨ ਯਾਤਰਾ' ਦੇ ਮੌਕੇ 'ਤੇ ਆਪਣੀਆਂ ਤਹਿ-ਦਿਲੋਂ ਵਧਾਈਆਂ ਦਿੱਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀਆਂ ਸਦੀਵੀ ਸਿੱਖਿਆਵਾਂ ਅਤੇ ਅਧਿਆਤਮਕ ਵਿਰਾਸਤ ਨੂੰ ਯਾਦ ਕੀਤਾ।

ਉਨ੍ਹਾਂ ਨਾਗਰਿਕਾਂ, ਖ਼ਾਸ ਕਰਕੇ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਇਸ ਅਧਿਆਤਮਕ ਯਾਤਰਾ ਵਿੱਚ ਹਿੱਸਾ ਲੈਣ ਅਤੇ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਦੀ ਅਪੀਲ ਕੀਤੀ।

ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵਲੋਂ ਐਕਸ 'ਤੇ ਪਾਈ ਗਈ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ:

"ਮੈਂ ਕਾਮਨਾ ਕਰਦਾ ਹਾਂ ਕਿ 'ਗੁਰੂ ਚਰਨ ਯਾਤਰਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਉੱਤਮ ਆਦਰਸ਼ਾਂ ਨਾਲ ਸਾਡਾ ਨਾਤਾ ਨੂੰ ਹੋਰ ਡੂੰਘਾ ਹੋਵੇ। ਮੈਂ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਲਈ ਜ਼ਰੂਰ ਆਉਣ।"

ਐੱਮਜੇਪੀਐੱਸ/ਐੱਸਆਰ//(Release ID: 2181670)

Sunday, October 19, 2025

ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੁਝ ਕਹਿਦੇ ਹਨ-ਦਵਿੰਦਰ ਦਮਨ

Received From  Sanjeevan nat-karmi On 17th October 2025 at 6:22 PM

ਪਾਲੀ ਭੁਪਿੰਦਰ ਦੇ ਨਾਟਕ ‘ਟੈਰੋਰਿਸਟ ਕੀ ਪੇ੍ਰਮਿਕਾ’ ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਰੰਗਮੰਚ ’ਤੇ ਜ਼ੋਰਦਾਰ  ਵਾਪਸੀ

Powerful and Emotion-filled Return of Sawan Roopowali to Stage  After Seven Years with  “Terrorist Ki Premika”

 ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਨੇ ਵੀ ਛੱਡਿਆ ਖਾਸ ਪ੍ਰਭਾਵ 

*ਇਸ ਨਾਟਕ  ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ

*ਪੰਜਾਬੀ ਨਾਟਕ, ਰਾਸ਼ਟਰੀ ਦੇ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ--

*ਪਰ ਅਸੀਂ ਨਾਟਕਕਾਰ ਆਪ ਨੂੰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ-ਪਾਲੀ ਭੁਪਿੰਦਰ

ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਸਮਰਪਨ ਭਾਵਨਾ ਨੂੰ ਸਲਾਮ ਕਰਨਾ ਬਣਦਾ-ਸੁੱਖੀ ਬਰਾੜ

ਫਿਲਮੀ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਆ ਦੀ ’ਚ ਕਤਾਰ ’ਚ ਸਾਵਣ ਵੀ ਹੋਗੀ ਸ਼ੁਮਾਰ -ਸੰਜੀਵਨ


ਚੰਡੀਗੜ੍ਹ: 17 ਅਕਤੂਬਰ 2025: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਸਪੈਸ਼ਲ ਡੈਸਕ)::

ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਚਰਚਿੱਤ ਤੇ ਬੇਬਾਕ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਫਿਲਮਕਾਰ ਪਾਲੀ ਭੁਪਿੰਦਰ ਦੇ ਪੰਜਾਬੀ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ ’ ਦੇ ਹਿੰਦੀ-ਰੁਪਾਂਤਰਣ ਰਾਹੀਂ ਬਚਪਨ ਤੋਂ ਆਪਣੇ ਰੰਗਕਰਮੀ ਪਿਤਾ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਰਾਹੀਂ ਰੰਗਮੰਚ ਨਾਲ ਜੁੜੀ, ਵੱਡੇ ਅਤੇ ਛੋਟੇ ਪਰਦੇ ਦੀ ਤੇਜ਼ੀ ਨਾਲ ਉਭਰਦੀ ਅਦਾਕਾਰਾ ਸਾਵਣ ਰੂਪੋਵਾਲੀ (ਪੰਜਾਬੀ ਫਿਲਮ ਹਰਜੀਤਾ ਫੇਮ) ਦੀ ਸੱਤ ਸਾਲ ਬਾਅਦ ਰੰਗਮੰਚ ’ਤੇ ਜ਼ੋਰਦਾਰ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ ਸੈਂਕੜੈ ਦਰਸ਼ਕਾਂ ਅਤੇ ਦਰਜਨਾਂ ਵਿਦਵਾਨਾਂ, ਨਾਟਕਰਮੀਆਂ, ਫਿਲਮ ਅਤੇ ਰੰਗਮੰਚ ਅਦਾਕਾਰਾਂ ਦੀ ਹਾਜ਼ਰੀ ਵਿਚ ਕੀਤੀ। 

ਨਾਟਕ ਦਾ ਮੰਚਣ ਮੂਵਿੰਗ ਸਟਾਰ ਪ੍ਰਡੋਕਸ਼ਨ ਵੱਲੋਂ ਅਭੀਸ਼ੇਕ ਤਿਵਾੜੀ ਦਾ ਨਿਰਦੇਸ਼ਨਾ ਹੇਠ ਹੋਏ ਨਾਟਕ ਵਿਚ ਲਕਸ਼ ਜੀ ਦੇ ਸੰਗੀਤ, ਹਰਮੀਤ ਭੁੱਲਰ ਦੇ ਰੌਸ਼ਨੀ ਪ੍ਰਬੰਧਨ ਅਤੇ ਸੁਪ੍ਰੀਤ ਦੇ ਪਹਿਰਾਵੇ ਦੀ ਵਿਊਂਤਬੰਦੀ ਨੇ ਨਾਟਕ ਦੇ ਪ੍ਰਭਾਵ ਨਾਲ ਹੋਰ ਪ੍ਰਭਾਵਸਾਲੀ ਬਣਾਉਂਣ ਵਿਚ ਆਪਣਾ ਯੋਦਾਨ ਪਾਇਆ

ਪਾਲੀ ਭੁਪਿੰਦਰ ਸਿੰਘ ਦੇ ਨਾਟਕ ਦੇ ਮੰਚਣਾਂ ਵੇਲੇ ਅਦਾਕਾਰ ਅਤੇ ਨਿਰਦੇਸ਼ਕ ਲਈ ਨਾਟਕ ਤੋਂ ਪਾਰ ਜਾ ਕੇ ਆਪਣੇ ਰੰਗ ਵਿਖਾਉਣ ਦੀ ਸੰਭਾਵਨਾ ਨਾ ਮਾਤਰ ਹੁੰਦੀ ਹੈ।ਪਾਲੀ ਦੇ ਨਾਟਕਾਂ ਦੀਆਂ ਸਕਰਿਪਟਾਂ ਦੇ ਜਾਦੂ ਵਿੱਚ ਹੀ ਦਰਸ਼ਕ ਬੰਨੇ ਜਾਂਦੇ ਹਨ ਪਰ ‘ਟੈਰੋਰਿਸਟ ਕੀ ਪ੍ਰੇਮਿਕਾ’ ਦਾ ਇਸ ਕਿਸਮ ਦਾ ਮੰਚਣ ਸੀ ਜਿਸ ਵਿੱਚ ਦਰਸ਼ਕ ਨਿਰਦੇਸ਼ਕ ਦੇ ਬੁਣੇ ਜਾਲ ਅਤੇ ਅਦਾਕਾਰਾਂ ਦੇ ਜਲੌਅ ਤੋਂ ਬੇਹੱਦ ਪ੍ਰਭਾਵਿਤ ਹੋਏ।ਸਾਵਣ ਰੂਪੋਵਾਲੀ ਨੇ ਅਨੀਤ ਦੇ ਕਿਰਦਾਰ ਵਿੱਚ ਕਮਾਲ ਦੇ ਹਾਵ-ਭਾਵ, ਅੱਖਾਂ ਵਿੱਚ ਲੱਖਾਂ ਰੰਗ, ਲੱਖਾਂ ਰੰਗਾਂ ਦੀਆਂ ਕਰੋੜਾਂ ਪਰਤਾਂ ਰਾਹੀਂ ਅਨੀਤ ਦੇ ਕਿਰਦਾਰ ਜੀਵੀਆ। ਟੈਰੋਰਿਸਟ ਦਾ ਉਤਕਰਸ਼ ਨੇ ਸਹਿਜਤਾ ਤੇ ਸੰਜਮ ਨਾਲ ਜੀਵਿਆ, ਡੀ.ਐੱਸ.ਪੀ ਦੇਵ ਦੇ ਕਿਰਦਾਰ ਵਿੱਚ ਮਯੰਕ ਸ੍ਰੀਵਾਸਤਵਾ ਅਤੇ ਸਿਪਾਹੀ ਵਸੰਤ ਸਾਗਰ ਖੂਬ ਨਿਭੇ।

ਨਾਟਕ ਦੇ ਮੰਚਣ ਉਪਰੰਤ ਨਾਟਕ ਦੇ ਲੇਖਕ ਪਾਲੀ ਭੁਪਿੰਦਰ ਨੇ ਨਾਟਕ ਦੇ ਮੰਚਣ ਤੋਂ ਸੰਤੁਸ਼ਟੀ ਜ਼ਾਹਿਰ ਕਰਦੇ ਕਿਹਾ ਕਿ ਪੰਜਾਬੀ ਨਾਟਕ, ਰਾਸ਼ਟਰੀ ਨਾਟਕ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ ਪਰ ਅਸੀਂ ਨਾਟਕਕਾਰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ।ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਰਹਿ ਚੱੁਕੇ ਪ੍ਰਧਾਨ ਦਵਿੰਦਰ ਦਮਨ ਨੇ ਕਿਹਾ ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੱੁਝ ਕਹਿ ਦਿੰਦੇ ਹਨ।ਪ੍ਰਸਿੱਧ ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਇਸ਼ਕ ਨੂੰ ਸਲਾਮ ਕਰਨਾ ਬਣਦਾ ਹੈ।ਉਨ੍ਹਾਂ ਵਿੱਤੀ ਮਦਦ ਵੀ ਦਿੱਤੀ।

ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਮੈਂ ਤਕਰੀਬਨ 10 ਸਾਲ ਬਾਅਦ ਮੈਂ ਸਾਵਣ ਨੂੰ ਦੂਸਰੀ ਵਾਰ ਮੰਚ ’ਤੇ ਵੇਖ ਰਿਹਾਂ ਹਾਂ। ਫਿਲਮਾਂ ਦੇ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਅ ਦੀ ਕਤਾਰ ਵਿਚ ਸਾਵਣ ਵੀ ਸ਼ੁਮਾਰ ਹੋ ਗਈ ਹੈ।ਇਸ ਮੌਕੇ ਹੋਰਾਂ ਤੋਂ ਇਲਾਵਾ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਸੁੱਖੀ ਚਾਹਲ, ਰਮਨ ਢਿੱਲੋਂ, ਦਵਿੰਦਰ ਦਵੀ,  ਗੋਵਰਧਨ ਗੱਬੀ, ਕਮਲ ਨੈਨ ਸਿੰਘ ਸੇਖੋਂ, ਜਗਦੀਪ ਵੜੈਚ, ਲਖਵਿੰਦਰ ਸਿੰਘ, ਤੋਂ ਇਲਾਵਾ ਭੁਪਿੰਦਰ ਸਿੰਘ ਮਲਿਕ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸਬਦੀਸ਼, ਭੱਟੀ ਭੜੀਆਲਾ,ਜੈਪਾਲ ਸਿੰਘ ਛਿੱਬਰ ਵੀ ਸ਼ਾਮਿਲ ਸਨ। 

Tuesday, July 29, 2025

बहुत व्यापक है नीलिमा शर्मा जी की कलम का दायरा

Our Respected Contributors Neelima Sharma A Known Hindi Writer Punjab Screen Special 

हिंदी के साथ साथ पंजाबी और अंग्रेज़ी साहित्य में भी गहरी रुचि 

हिंदी साहित्य जगत से: 29 जुलाई 2025: (मीडिया लिंक रविंद्र//पंजाब स्क्रीन स्पेशल डेस्क)::


जानीमानी लेखिका नीलिमा शर्मा दिल्ली से हैं
लेकिन हिंदी सहोती के मामले में देश और दुनिया में उनका नाम है। देहरादून से भी बहूत पुराना वास्ता है। हिंदी कहानी में भी उनका नाम विशेष हस्ताक्षर के तौर पर गिना जाता है लेकिन पंजाबी बोलचाल में भी उनका कोई जवाब नहीं। कई बार कविता में भी उनका कमालदिखता है। उनकी कई पुस्तकें भी आ चुकी हैं। चंडीगढ़ और पंजाब से भी विशेष लगाव है। साहित्य के साथ जुड़ाव पूर्णकालिक लेखक जैसा ही है। कहानी हो या लम्बी कहानी शब्दों में एक फिल्म सामने ला देने में उन्हें काफी मुहर्त है। 

कोशिश रहेगी इस बार के पुस्तक मेले में आप से उनकी विशेष भेंट करवाई जाए। जल्द ही अलग से करेंगे उनकी पुस्तकों , रचनाओं और विचारों की भी चर्चा। 

जब उनकी पहली पुस्तक 'कोई ख़ुशबू उदास करती है' मार्कीट में आई तो सचमुच साहित्य से जुड़े हम सभी लोग बहुत उत्साह में थे। उन्होंने लिखा:ज़िन्दगी में जो भी कुछ पहली बार होता है  वो अनमोल होता है ।पहले प्यार की तरह पहली किताब भी ऐसी होती है जिसकी ख़ुशबू औऱ पुलक उम्र भर महसूस होती है और उस पर किताब का नाम ही 'कोई ख़ुशबू उदास करती है' हो तो .....इस पुस्तक के लिखने, छपने और मार्कीट में आने की भी एक पूरी दिलचस्प कहानी है। जल्द ही साहित्य सृजना की पूरी कहानी भी आपके सामने रखेंगे। 

Sunday, July 27, 2025

ਏਕਤਾ ਕਪੂਰ ਨੇ ਵੀ ਬਣਾਈ ਅਸ਼ਲੀਲ ਪ੍ਰੋਗਰਾਮਾਂ ਤੋਂ ਦੂਰੀ

ਕਿਹਾ:ਮੇਰੀ ਮਾਂ ਅਤੇ ਮੈਂ ਅਜਿਹੇ ਮੰਚਾਂ ਤੋਂ ਬਹੁਤ ਪਹਿਲਾਂ ਹੀ ਦੂਰੀ ਬਣਾ ਲਈ ਸੀ 

ਟੀਵੀ ਅਤੇ ਫ਼ਿਲਮਾਂ ਦੀ ਦੁਨੀਆ: 27 ਜੁਲਾਈ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਸਪੈਸ਼ਲ ) >>

ਫ਼ਿਲਮਾਂ ਦੀਆਂ ਕਹਾਣੀਆਂ ਸਿਰਫ ਫਿਲਮੀਂ ਹੀ ਤਾਂ ਨਹੀਂ ਹੁੰਦੀਆਂ। ਉਹਨਾਂ ਵਿੱਚ ਕਾਫੀ ਕੁਝ ਹਕੀਕੀ ਵੀ ਹੁੰਦਾ ਹੈ। ਉਹਨਾਂ ਵਿਚਲੀ ਪੇਸ਼ਕਾਰੀ ਦੌਰਾਨ ਕਈ ਵਾਰ ਕਾਫੀ ਕੁਝ ਬਦਲ ਦੇਣਾ ਕਹਾਣੀ ਦੀ ਵੀ ਮਜਬੂਰੀ ਹੁੰਦੀ ਹੈ ਅਤੇ ਤਕਨੀਕ ਦੀ ਵੀ। ਕਈ ਵਾਰ ਸਿਆਸੀ ਦਬਾਅ ਵਾਲੇ ਖਦਸ਼ੇ ਵੀ ਕਾਫੀ ਕੁਝ ਕਰਨ ਲਈ ਮਜਬੂਰ ਕਰ ਦੇਂਦੇ ਹਨ। ਅਤੀਤ ਦੀ ਸੱਤਸ਼ਾਹੀ ਤੋਂ ਲੈ ਕੇ ਮੌਸਾਦ ਅਤੇ ਇਰਾਨ ਦੀ ਜੰਗ ਦਰਮਿਆਨ ਵਿੱਚ ਹਨੀ ਟਰੈਪ ਵਾਲੇ ਇਸ ਹਥਿਆਰ ਨੇ ਬਹੁਤ ਹੀ ਅਹਿਮ ਕਾਰਗੁਜ਼ਾਰੀ ਦਿਖਾਈ ਹੈ। 

ਉਂਝ ਵੀ ਲੋਕਪੱਖੀ ਤਾਕਤਾਂ ਦਾ ਵਿਰੋਧ ਅਕਸਰ ਲੋਕ ਦੋਖੀ ਅਨਸਰਾਂ ਨਾਲ ਹੀ ਹੋਇਆ ਕਰਦਾ ਹੈ। ਇਹ ਲੋਕ ਵਿਰੋਧੀ ਤਾਕਤਾਂ ਆਪਣੇ ਮੁਨਾਫਿਆਂ ਲਈ ਦੁੱਧ ਵਿੱਚ ਪਾਣੀ ਵੀ ਮਿਲ ਸਕਦੀਆਂ ਹਨ ਅਤੇ ਕੋਈ ਸਫੇਦ ਪਾਊਡਰ ਵੀ ਜਿੰਦਾ ਇੱਕ ਚਮਚੇ ਨਾਲ ਦਸ ਵੀਹ ਲੀਟਰ ਦੁੱਧ ਤਿਆਰ ਕਰ ਦੇਂਦਾ ਹੈ। ਸਿਰਫ ਇਹੀ ਨਹੀਂ ਮਲਾਈ ਵੀ ਮੋਤੀ ਲਿਆ ਕੇ ਦਿਖਾਉਂਦਾ ਹੈ ਪਰ ਅਸਲ ਵਿੱਚ ਉਹ ਦੁੱਧ ਨਹੀਂ ਹੁੰਦਾ। ਇਹ ਲੋਕ ਵਿਰੋਧੀ ਸਭਨਾਂ ਖੇਤਰਾਂ ਦੇ ਨਾਲ ਨਾਲ ਸੱਭਿਆਚਾਰਕ ਖੇਤਰਾਂ ਵਿੱਚ ਵੀ ਅਸ਼ਲੀਲਤਾ ਵਰਗਾ ਸੁਹਜ ਸੁਆਦ ਪਰੋਸ ਸਕਦੇ ਹਨ।  

ਆਮ ਤੌਰ 'ਤੇ ਇਸ ਪਾਸੇ ਗੈਰ ਗੰਭੀਰ ਰਹਿਣ ਵਾਲੀਆਂ ਸਰਕਾਰਾਂ ਏਧਰ ਧਿਆਨ ਹੀ ਨਹੀਂ ਦੇਂਦੀਆਂ ਜਾਨ ਮਚਲੀਆਂ ਬਣੀਆਂ ਰਹਿੰਦੀਆਂ ਹਨ। ਸੱਤਾ 'ਤੇ ਕਾਬਜ਼ ਧੜਿਆਂ ਨੂੰ ਕਈ ਵਾਰ ਜਾਪਦਾ ਹੈ ਕਿ ਮੁੰਡੇ ਕੁੜੀਆਂ ਏਧਰ ਰੁਝੇ ਰਹਿਣ ਤਾਂ ਉਹਨਾਂ ਦੀ ਸੋਚ ਕ੍ਰਾਂਤੀ ਦੇ ਖੜਕੇ ਦੜਕੇ ਵੱਲ ਨਹੀਂ ਜਾਵੇਗੀ ਜਾਂ ਬਿਲਕੁਲ ਹੀ ਘੱਟ ਜਾਵੇਗੀ। ਇਸ ਤਰ੍ਹਾਂ ਸਿਆਸੀ ਤੌਰ ਤੇ ਉਦਾਸੀਨ ਹੋਏ ਨੌਜਵਾਨ ਵਰਗ ਤੋਂ ਸਰਕਾਰਾਂ ਨੂੰ ਵੀ ਈ ਕਦੇ ਕੋਈ ਖਤਰਾ ਨਹੀਂ ਰਹਿੰਦਾ। ਨਸ਼ਿਆਂ ਵਿੱਚ ਡੁੱਬੇ ਅਤੇ ਅਸ਼ਲੀਲਤਾ ਵਿੱਚ ਗਰਕੇ ਨੌਜਵਾਨ ਵਰਗ ਨੇ ਕਦੇ ਦੇਸ਼ ਅਤੇ ਦੁਨੀਆ ਲਈ ਕੁਝ ਵੀ ਚੱਜ ਦਾ ਨਹੀਂ ਕੀਤਾ। ਕਦੇ ਕੁਝ ਨਹੀਂ ਸੰਵਾਰਿਆ। ਸ਼ੁਕਰ ਹੈ ਸਰਕਾਰ ਨੂੰ ਇਸ ਸਬੰਧੀ ਕੁਝ ਚੇਤੇ ਆਇਆ ਹੈ ਅਤੇ ਸਰਕਾਰ ਨੇ ਐਕਸ਼ਨ ਲਿਆ ਹੈ। 

ਹਾਲ ਹੀ ਵਿੱਚ ਆਈਆਂ ਖਬਰਾਂ ਮੁਤਾਬਿਕ ਸਰਕਾਰ ਵੱਲੋਂ ALTT, ULLU, ਅਤੇ 23 ਹੋਰ OTT ਪਲੇਟਫਾਰਮਾਂ 'ਤੇ ਕਥਿਤ ਤੌਰ 'ਤੇ ਅਸ਼ਲੀਲ ਅਤੇ ਅਸ਼ਲੀਲ ਸਮੱਗਰੀ ਦੀ ਮੇਜ਼ਬਾਨੀ ਕਰਨ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ, ਏਕਤਾ ਕਪੂਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ।

ਉਸਨੇ ਇੰਸਟਾਗ੍ਰਾਮ 'ਤੇ ਸਪੱਸ਼ਟ ਕੀਤਾ ਕਿ ਨਾ ਤਾਂ ਉਸਦਾ ਅਤੇ ਨਾ ਹੀ ਉਸਦੀ ਮਾਂ, ਸ਼ੋਭਾ ਕਪੂਰ ਦਾ ALTT ਨਾਲ ਕੋਈ ਸਬੰਧ ਹੈ। ਉਸਨੇ ਅੱਗੇ ਜ਼ੋਰ ਦਿੱਤਾ ਕਿ ਦੋਵਾਂ ਨੇ ਜੂਨ 2021 ਵਿੱਚ ਇਸ ਬਹੁ ਚਰਚਿਤ ਪਲੇਟਫਾਰਮ ਨਾਲ ਆਪਣਾ ਸਬੰਧ ਖਤਮ ਕਰ ਦਿੱਤਾ ਸੀ।

ਇਸ ਸੰਬੰਧੀ ਜਾਰੀ ਕੈਪਸ਼ਨ ਵਿੱਚ ਉਸਨੇ ਲਿਖਿਆ, "ਜਿਸ ਕਿਸੇ ਨਾਲ ਵੀ ਇਹ ਸੰਬੰਧਤ ਹੋਵੇ।"

ਉਸਦੇ ਬਿਆਨ ਵਿੱਚ ਇਹ ਵੀ ਲਿਖਿਆ ਸੀ, "BSE ਅਤੇ NSE 'ਤੇ ਸੂਚੀਬੱਧ, ਬਾਲਾਜੀ ਟੈਲੀਫਿਲਮਜ਼ ਲਿਮਟਿਡ, ਇੱਕ ਪੇਸ਼ੇਵਰ ਤੌਰ 'ਤੇ ਚਲਾਈ ਜਾਣ ਵਾਲੀ ਮੀਡੀਆ ਸੰਸਥਾ ਹੈ ਅਤੇ ALT ਡਿਜੀਟਲ ਮੀਡੀਆ ਐਂਟਰਟੇਨਮੈਂਟ ਲਿਮਟਿਡ (ਪਹਿਲਾਂ ਇਸਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ) ਦੇ ਹਾਲ ਹੀ ਵਿੱਚ ਏਕੀਕਰਨ ਤੋਂ ਬਾਅਦ, ਜਿਸਨੂੰ ਮਾਨਯੋਗ NCLT ਦੁਆਰਾ ਵਿਧੀਵਤ ਤੌਰ 'ਤੇ ਮਨਜ਼ੂਰੀ ਦਿੱਤੀ ਗਈ ਹੈ, ਇਹ 20 ਜੂਨ, 2025 ਤੋਂ ALTT ਦਾ ਸੰਚਾਲਨ ਕਰਦੀ ਹੈ।"

ਖੈਰ ਇਹ ਇੱਕ ਸੁਖਾਵਾਂ ਮੋੜ ਹੀ ਹੈ। ਬਾਕੀ ਕਲਾਕਾਰਾਂ ਨੂੰ ਵੀ ਇਸ ਇੱਲਤਬਾਜ਼ੀ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। 

25 ਓ. ਟੀ. ਪਲੇਟਫਾਰਮਾਂ ’ਤੇ ਰੋਕ ਸ਼ਲਾਘਯੋਗ ਪਰ...ਸੰਜੀਵਨ

 Received on 26th July 2025 at 10:38 AM Sanjivan on Govt. Action 

ਕੇਂਦਰ ਸਰਕਾਰ ਵੱਲੋਂ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਵਿਰੁੱਧ ਐਕਸ਼ਨ ਸ਼ੁਰੂ 

ਆਧੁਨਿਕ ਸਮੇਂ ਦੀਆਂ ਇਨ੍ਹਾਂ ਗੰਭੀਰ ਦਿਕੱਤਾਂ ਅਤੇ ਸੰਕਟਾਂ ਕਾਰਨ  ਸਥਿਤੀ ਗੰਭੀਰ ਹੈ 

ਤਮਾਮ ਰਾਜਨੀਤਿਕ ਧਿਰਾਂ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਪ੍ਰੀਵਾਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ-ਸੰਜੀਵਨ  

ਚੰਡੀਗੜ੍ਹ: 26 ਜੁਲਾਈ 2025: (ਮੀਡੀਆ ਲਿੰਕ ਰਵਿੰਦਰ///ਪੰਜਾਬ ਸਕਰੀਨ ਸਪੈਸ਼ਲ)::

ਜਦੋਂ ਵੀ ਕਿਧਰੇ ਕ੍ਰਾਂਤੀ ਆਉਂਦੀ ਹੈ ਜਾਂ ਫਿਰ ਆਜ਼ਾਦੀ ਆਉਂਦੀ ਹੈ ਤਾਂ ਉਲਟ ਇੰਨਕਲਾਬੀ ਅਨਸਰ ਤੇਜ਼ੀ ਨਾਲ ਸਰਗਰਮ ਹੋ ਜਾਂਦੇ ਹਨ। ਚੀਨ ਵਿੱਚ ਵੀ ਅਜਿਹਾ ਹੋਇਆ ਸੀ ਅਤੇ ਭਾਰਤ ਵਿੱਚ ਵੀ। ਚੀਨ ਵਿੱਚ ਤਾਂ ਚੇਅਰਮੈਨ ਮਾਓ-ਜ਼ੇ-ਤੁੰਗ ਨੇ ਸਖਤੀ ਨਾਲ ਇਸ ਵਰਤਾਰੇ ਨੂੰ ਦਬਾ ਦਿੱਤਾ ਸੀ।ਪਰ ਸਾਡੇ ਦੇਸ਼ ਵਿੱਚ ਕੋਈ ਮਾਓ ਵੀ ਤਾਂ ਨਹੀਂ ਸੀ ਅਤੇ ਮਾਓ ਜ਼ੇ ਤੁੰਗ ਵਰਗੀ ਸਖਤੀ ਵੀ ਨਹੀਂ ਸੀ। 

ਨਤੀਜੇ ਵੱਜੋਂ ਬਹੁਤ ਸਾਰੇ ਲੋਕ ਖੁੱਲ੍ਹ ਖੇਡਣ ਲੱਗੇ। ਇਹਨਾਂ ਸਾਜ਼ਿਸ਼ਾਂ ਦਾ ਹੀ ਇੱਕ ਹਿੱਸਾ ਸੀ ਜਿਹੜਾ ਅਸ਼ਲੀਲਤਾ ਦੇ ਰੂਪ ਵਿੱਚ ਸਾਹਮਣੇ ਆਉਣ ਲੱਗਿਆ। ਅਜਿਹੇ ਸ਼ਰਮਨਾਕ ਗੀਤ ਲਿਖੇ ਅਤੇ ਗਾਏ ਜਾਣ ਲੱਗੇ ਕਿ ਖੁਦ ਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਸ਼ਰਮ ਆਉਣ ਲੱਗੀ। ਇਹਨਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਸਰਗਰਮ ਰਹੇ। 

ਇਹ ਵਰਤਾਰਾ ਜਦੋਂ ਫਿਰ ਵੀ ਨਾ ਰੁਕਿਆ ਤਾਂ ਹਿੰਦੀ ਅਖਬਾਰ ਵਿੱਚ ਕੰਮ ਕਰਨ ਫੱਕਰ ਸੁਭਾਅ ਦੇ ਪੰਜਾਬੀ ਗੀਤਕਾਰ ਅਤੇ ਪ੍ਰਸਿੱਧ ਗਜ਼ਲਗੋ ਡੀ ਆਰ ਧਵਨ ਨੇ ਇੱਕ ਵੱਡਾ ਅਤੇ ਵਿਸਥਾਰਤ ਲੇਖ ਹਿੰਦੀ ਅਖਬਾਰ ਵੀਰ ਪ੍ਰਤਾਪ ਵਿੱਚ ਲਿਖਿਆ। ਉਹ ਇਸੇ ਅਖਬਾਰ ਦਾ ਬੜਾ ਹੀ ਮਿਹਨਤੀ ਮੁਲਾਜ਼ਮ ਵੀ ਸੀ। ਉਸਦੇ ਇਸ ਹਿੰਦੀ ਲੇਖ ਨੂੰ ਦਿੱਲੀ ਤੋਂ ਛਪਦੇ ਫ਼ਿਲਮੀ ਪੰਜਾਬੀ ਪਰਚੇ ਰੰਗੀਨ ਦੁਨੀਆ ਨੇ ਵੀ ਪ੍ਰਕਾਸ਼ਿਤ ਕੀਤਾ। ਸਰਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਛਪਦੇ ਇਸ ਪਰਚੇ ਨੇ ਜਦੋਂ ਚੰਡੀਗੜ੍ਹ ਵਾਲੇ ਫਿਲਮ ਮੇਲੇ ਵਿੱਚ ਦਸਤਕ ਦਿੱਤੀ ਤਾਂ ਮਾਮਲਾ ਬੜਾ ਗੰਭੀਰ ਹੋ ਕੇ ਸਾਹਮਣੇ ਆਇਆ। ਸਟੇਜ ਤੋਂ ਇਸਦੀ ਚਰਚਾ ਵੀ ਬੜੀ ਹੋਈ। ਕਲਾਕਾਰਾਂ, ਗੀਤਕਾਰਾਂ ਅਤੇ ਗਾਇਕਾਂ ਨੇ ਨਿਖੇਧੀਆਂ ਵੀ ਬਹੁਤ ਕੀਤੀਆਂ ਪਰ ਗੱਲ ਨਹੀਂ ਬਣੀ। ਅਸ਼ਲੀਲਤਾ ਦਾ ਵਰਤਾਰਾ ਜ਼ੋਰ ਫੜ੍ਹਦਾ ਗਿਆ। ਇਹ ਸ਼ਰਮਨਾਕ ਚਮਕਦਮਕ ਵਧਦੀ ਚਲੀ ਗਈ। 

ਸਵਰਗੀ ਸੰਤੋਖ ਸਿੰਘ ਧੀਰ ਦੇ ਪਰਿਵਾਰ ਵਿੱਚੋਂ ਹੀ ਸੰਜੀਵਨ ਸਿੰਘ ਹੁਣ ਵੀ ਲਗਾਤਾਰ ਦਹਾਕਿਆਂ ਤੋਂ ਅਸ਼ਲੀਲਤਾ ਦੇ ਖਿਲਾਫ ਮੋਰਚਾ ਖੋਹਲੀ ਬੈਠੇ ਹਨ। ਇਪਟਾ ਨੂੰ ਵੀ ਉਹਨਾਂ ਨੇ ਇਸੇ ਮਕਸਦ ਲਈ ਸਰਗਰਮ ਕੀਤਾ ਹੈ। ਲੁਧਿਆਣਾ, ਪਟਿਆਲਾ, ਦਿੱਲੀ, ਜਲੰਧਰ, ਫਗਵਾੜਾ, ਮੋਹਾਲੀ ਆਦਿ ਕਈ ਥਾਂਵਾਂ ਤੇ ਉਹਨਾਂ ਨੇ ਅਸ਼ਲੀਲਤਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਸਰਕਾਰ ਦੇ ਮੰਤਰੀਆਂ ਨੇ ਉਹਨਾਂ ਦੀ ਗੱਲ ਵੀ ਬੜੇ ਧਿਆਨ ਨਾਲ ਸੁਣੀ ਹੈ। ਫਿਰ ਵੀ ਗੱਲ ਨਹੀਂ  ਬਣ ਰਹੀ।  

ਕੇਂਦਰ ਸਰਕਾਰ ਵੱਲੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਗ੍ਰਹਿ, ਮਹਿਲਾ ਅਤੇ ਬਾਲ ਵਿਕਾਸ, ਇਲੈਕਟ੍ਰਾਨਿਕਸ, ਸੂਚਨਾ ਤਕਨੀਕੀ ਅਤੇ ਕਾਨੂੰਨਮੰਤਰਾਲਾ, ਉਦਯੋਗ, ਸੰਗਠਨ ਫਿੱਕੀ, ਸੀ. ਆਈ. . ਅਤੇ ਮਹਿਲਾ ਤੇ ਬਾਲ ਅਧਿਕਾਰ ਖੇਤਰ ਦੇ ਮਾਹਿਰਾਂ ਦੀ ਸਲਾਹ ਨਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਕਰਕੇ ਅਲਟ,ਉੱਲੂ, ਦੇਸੀਫਲਿਕਸ, ਬਿੱਗ ਸ਼ਾਟਸ ਐਪ, ਬੂਮੈਕਸ, ਕੰਗਨ ਐਪ ਬੁੱਲ, ਨਰਵਸ ਲਾਇਟ, ਗੁਲਾਬ ਐਪ, ਕੰਗਨ ਐਪ, ਬੁੱਲ ਐਪ, ਜਲਵਾ ਐਪ ਸਮੇਤ 25 . ਟੀ. ਟੀ. ਮੰਚਾਂ ਦੀਆਂ ਵੈਸਾਇਟਾਂ ਅਤੇ ਐਪਸ ਨੂੰ ਬੰਦ ਕਰਨ ਦੇ ਫੈਸਲੇ ਦੀ ਸੰਜੀਵਨ ਸਿੰਘ ਨੇ ਸ਼ਲਾਘਾ ਕੀਤੀ ਹੈ। 

ਇਹ ਸ਼ਲਾਘਾ ਕਰਦਿਆਂ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ . ਟੀ. ਟੀ. ਪਲੇਟਫਾਰਮਾਂ ਦੀਆਂ ਵੈਸਾਇਟਾਂ ਅਤੇ ਐਪਸ ਦੇ ਕਈ ਮੰਚ ਅਸ਼ਲੀਲ ਅਤੇ ਲੱਚਰ ਸਮੱਗਰੀ ਪ੍ਰਸਾਰਿਤ ਕਰਕੇ ਸਾਡੀਆਂ ਨੌਜਵਾਨੀ ਅਤੇ ਆਉਂਣ ਵਾਲੀਆਂ ਨਸਲਾਂ ਨੂੰ ਤਬਾਹ ਅਤੇ ਗੁੰਮਰਾਹ ਕਰ ਰਹੀਆਂ ਹਨ ਪਰ ਅਸ਼ਲੀਲਤਾ, ਲਚੱਰਤਾ, ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰ ਰਹੀ ਗੀਤਕਾਰੀ ਅਤੇ ਗਾਇਕੀ ਅਤੇ ਪਬਜੀ ਵਰਗੇ ਮੰਚਾ ਉਪਰ ਵੀ ਪਬੰਧੀ ਲਾਉਣ ਲਈ ਕੇਂਦਰ ਸਰਕਾਰ ਗੰਭੀਰਤਾ ਨਾਲ ਸੋਚੇ ਕਿਉਂਕਿ ਇਸ ਕਿਸਮ ਦੀ ਗਾਇਕੀ ਅਤੇ ਗੀਤਕਾਰੀ ਵੀ ਸਮਾਜ ਵਿਚ ਨਸ਼ਿਆਂ, ਅਪਾਰਧਿਕ ਮਾਮਲਿਆਂ ਅਤੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਵਧਾਉਂਣ ਵਿਚ ਸਹਾਈ ਹੋ ਰਹੀ ਹੈ।ਅਤੇ ਪਬਜੀ ਵਰਗੇ ਪਲੇਟਫਾਰਮ ਸਮਾਜ ਖਾਸ ਤੌਰਤੇ ਅਲੜ ਉਮਰ ਦੇ ਬੱਚਿਆਂ ਵਿਚ ਹਿੰਸਕ ਪ੍ਰਵਿਰਤੀ ਅਤੇ ਰੁਝਾਨ ਵਧਾ ਰਹੇ ਹਨ।

ਆਧੁਨਿਕ ਸਮੇਂ ਦੀਆਂ ਇਨ੍ਹਾਂ ਗੰਭੀਰ ਦਿਕੱਤਾਂ ਅਤੇ ਸੰਕਟਾਂ ਨੂੰ ਤਮਾਮ ਰਾਜਨੀਤਿਕ ਧਿਰਾਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਪ੍ਰੀਵਾਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ।ਕਿਉਂਕਿ ਇਹ ਸਿਰਫ ਸਰਕਾਰਾਂ ਦੀ ਹੀ ਸਾਡੀ ਸਭ ਦੀ  ਸਾਂਝੀ ਜ਼ੁੰਮੇਵਾਰੀ ਹੈ।

ਤੁਹਾਨੂੰ ਸਭਨਾਂ ਨੂੰ ਹਾਰਦਿਕ ਸੱਦਾ ਹੈ ਕਿ ਤੁਸੀਂ ਵੀ ਇਸ ਮੁਹਿੰਮ ਨਾਲ ਸਰਗਰਮ ਹੋ ਕੇ ਜੁੜੋ। ਇਸ ਮੁਹਿੰਮ ਨਾਲ ਜੁੜਣ  ਲਈ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨਾਲ ਗੱਲ ਕੀਤੀ ਜਾ ਸਕਦੀ ਹੈ। ਉਹਨਾਂ ਦੇ ਮੋਬਾਈਲ ਦਾ ਨੰਬਰ ਹੈ-+91 94174 60656

Saturday, July 26, 2025

ਇਹ ਮੰਚ ਤੁਹਾਡੇ ਲਈ ਉਚੇਚ ਨਾਲ

26th July 2025 at 07:45 PM Punjab Screen Special 

ਤੁਹਾਡੇ ਫਾਇਦਿਆਂ ਦੀ ਗੱਲ ਵੀ ਅਕਸਰ ਹੋਇਆ ਕਰੇਗੀ 


ਪੰਜਾਬੀਆਂ ਦੇ ਦਿਲ ਵਿੱਚੋਂ
>26 ਜੁਲਾਈ 2025>(ਮੀਡੀਆ ਲਿੰਕ ਟੀਮ)::

ਇਸ ਮੰਚ ਤੇ ਅਸੀਂ ਤੁਹਾਡੇ ਲਈ ਉਚੇਚ ਨਾਲ ਲਿਆਇਆ ਕਰਾਂਗੇ ਵਿਸ਼ੇਸ਼ ਲਿਖਤਾਂ ਵਾਲੀਆਂ ਪੋਸਟਾਂ। ਇਹਨਾਂ ਵਿੱਚ ਹੋਇਆ ਕਰੇਗੀ ਤੁਹਾਡੀ ਦਿਲਚਸਪੀ ਦੀ ਗੱਲ। ਇਸਦੇ ਨਾਲ ਹੀ ਜਾਣਕਾਰੀਆਂ ਵਿੱਚ ਵਾਧੇ ਦੀ ਗੱਲ। ਤੁਹਾਡੇ ਫਾਇਦਿਆਂ ਵਿੱਚ ਕਿਸੇ ਨ ਕਿਸੇ ਤਰ੍ਹਾਂ ਵਾਧਾ ਹੋਵੇ ਇਸ ਦਾ ਵੀ ਖਿਆਲ ਰੱਖਿਆ ਜਾਵੇਗਾ। ਤੁਹਾਡੀਆਂ ਰੂਚੀਆਂ ਬਾਰੇ ਵੀ ਸਾਨੂੰ ਉਡੀਕ ਰਹੇਗੀ ਅਤੇ ਤੁਹਾਡੀਆਂ ਲਿਖਤਾਂ ਦੀ ਵੀ। 

ਈਮੇਲ ਸੰਪਰਕ ਲਈ ਯਾਦ ਰੱਖੋ ਪਲੀਜ਼--

editorpunjabscreen@gmail.com

ਸਿੱਖ ਜਗਤ ਦਾ ਲਾ-ਮਿਸਾਲ ਸ਼ਹਾਦਤਾਂ ਭਰਿਆ “ਦਸੰਬਰ”ਮਹੀਨੇ ਦਾ ਗੌਰਵਮਈ ਹਫਤਾ!!

 Emailed on Thursday 25th  December 2025 at 11:08 AM   Regarding December in Sikhism        ਇਹ ਸੰਸਾਰ ਭਰ ਦੀ ਇਕੋ ਇਕ ਲਾਸਾਨੀ ਮਿਸਾਲ ਹੈ --*ਜੰਗ ਸਿੰ...