ਪ੍ਰਧਾਨ ਮੰਤਰੀ ਦਫਤਰ//Posted On: 22 OCT 2025 6:11 PM by PIB Chandigarh//ਪੰਜਾਬ ਸਕਰੀਨ ਸਪੈਸ਼ਲ
ਯਾਤਰਾ ਨਾਲ ਜੁੜ ਕੇ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਦੀ ਵੀ ਖਾਸ ਅਪੀਲ
ਸਿੱਖ ਪੰਥ ਵਿੱਚ ਜੋੜਿਆਂ ਦੀ ਸੇਵਾ ਨੂੰ ਬਹੁਤ ਅਹਿਮੀਅਤ ਹਾਸਲ ਹੈ। ਜੋੜਿਆਂ ਦੀ ਸੇਵਾ ਦੇਖਣੀ ਹੋਵੇ ਤਾਂ ਕਿਸ ਵੀ ਗੁਰਧਾਮ ਦੇ ਜੌੜਾ ਘਰ ਵਿੱਚ ਕਦੇ ਵੀ ਜਾ ਕੇ ਦੇਖ ਲਓ। ਲੋਕ ਬੜੀ ਸ਼ਰਧਾ ਨਾਲ ਸਾਰੀ ਸਾਰੀ ਰਾਤ ਅਤੇ ਸਾਰਾ ਸਾਰਾ ਦਿਨ ਜੁੜੀਆਂ ਦੀ ਸੇਵਾ ਕਰਦੇ ਹਨ। ਉਹਨਾਂ ਜੁੜੀਆਂ ਨੰ ਬੜੇ ਪਿਆਰ ਅਤੇ ਸਤਿਕਾਰ ਨਾਲ ਝਾੜਿਆ ਪੂੰਝਿਆ ਜਾਂਦਾ ਹੈ। ਬਹੁਤ ਸਾਰੇ ਗੁਰਧਾਮਾਂ ਦੀਆਂ ਥਾਂਵਾਂ ਅਜਿਹੀਆਂ ਵੀ ਹਨ। ਜਿਥੇ ਬਾਕਾਇਦਾ ਬੂਟ ਪਾਲਿਸ਼ ਕਰ ਕੇ ਉਹਨਾਂ ਨੂੰ ਚਮਕ ਦਿੱਤਾ ਜਾਂਦਾ ਹੈ। ਕਈ ਸ਼ਰਧਾਲੂ ਅਜਿਹੇ ਵੀ ਹਨ ਜਿਹੜੇ ਸੰਗਤਾਂ ਵਿੱਚ ਆਏ ਹੁਣਾਂ ਸ਼ਰਧਾਲੂਆਂ ਦੇ ਜੁੜੀਆਂ 'ਤੇ ਨਜ਼ਰ ਰੱਖਦੇ ਹਨ ਜਿਹੜੇ ਕਿਸੇ ਨਸ ਕਿਸੇ ਵਜ੍ਹਾ ਕਰਕੇ ਟੁੱਟ ਜਾਂਦੇ ਹਨ ਜਾਂ ਕਮਜ਼ੋਰ ਹੋ ਕੇ ਟੁੱਟਣ ਵਾਲੇ ਹੋ ਜਾਂਦੇ ਹਨ। ਨਜ਼ਰ ਰੱਖਣ ਵਾਲੇ ਸ਼ਰਧਾਲੂ ਇਹਨਾਂ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਗੁਰਦਵਾਰਾ ਸਾਹਿਬ ਦੇ ਬਾਹਰ ਹੀ ਨੇੜੇ ਸਥਿਤ ਜੁੜੀਆਂ ਵਾਲੀ ਦੁਕਾਨ 'ਤੇ ਲਾਇ ਜਾਂਦੇ ਹਨ ਅਤੇ ਨਵਾਂ ਜੌੜਾ ਲੈਕੇ ਦੇਂਦੇ ਹਨ। ਘਰ ਪਾਉਣ ਵਾਸਤੇ ਵੀ ਚੱਪਲ, ਸਲੀਪਰ ਜਾਂ ਜੌੜਾ ਲੈਕੇ ਦੇਂਦੇ ਹਨ ਇਸਦਾ ਕੋਈ ਪੈਸੇ ਨਹੀਂ ਲਿਆ ਜਾਂਦਾ। ਇਹ ਸ਼ਰਧਾ ਅਤੇ ਆਸਥਾ ਹੈ ਸੰਗਤਾਂ ਦੇ ਜੁੜੀਆਂ ਨਾਲ। ਬੜੀ ਸ਼ਰਧਾ ਵਾਲੇ ਇਹ ਸ਼ਰਧਾਲੂ ਜੌੜਿਆਂ ਦੀ ਸੇਵਾ ਦੌਰਾਨ ਫਰਸ਼ 'ਤੇ ਡਿੱਗਣ ਜਾਂ ਜੁੱਤੀਆਂ, ਬੂਟਾਂ ਜਾਂ ਚੱਪਲਾਂ ਤੋਂ ਝੜਣ ਵਾਲੀ ਮਿੱਟੀ ਨੂੰ ਬੜੇ ਅਦਬ ਨਾਲ ਪੁੜੀਆਂ ਵਿਚ ਸੰਭਾਲੀਆਂ ਜਾਂਦਾ ਹੈ। ਇਹਨਾਂ ਪੁੜੀਆਂ ਨੂੰ ਲੋਕ ਬੜੇ ਅਦਬ ਨਾਲ ਘਰ ਲਾਇ ਜਾਂਦੇ ਹਨ। ਕਈ ਵੱਡੇ ਵੱਡੇ ਨਾਮੀ ਕਥਾਵਾਚਕ ਇਸ ਚਰਣ ਧੂੜ ਸੰਬੰਧੀ ਕਈ ਚਮਤਕਾਰਾਂ ਵਾਲਿਆਂ ਕਹਾਣੀਆਂ ਵੀ ਸੁਣਾਉਂਦੇ ਹਨ।
ਮਸਕੀਨ ਜੀ ਦਿੱਲੀ ਦੇ ਧਾਰਮਿਕ ਸਮਾਗਮਾਂ ਦੀ ਇੱਕ ਕਹਾਣੀ ਸੁਣਾਇਆ ਕਰਦੇ ਸਨ। ਉਹ ਦੱਸਿਆ ਕਰਦੇ ਸਨ ਕਿ ਕੋਈ ਮੁਸਲਿਮ ਫਕੀਰ ਸੀ ਜਿਸ ਕੋਲੋਂ ਮਿਲੀ ਵਿਭੂਤੀ ਨਾਲ ਬੜੀਆਂ ਬੜੀਆਂ ਦੇ ਕਾਰਜ ਸਿੱਧ ਹੋਇਆ ਕਰਦੇ ਸਨ। ਬੜੀਆਂ ਭੀੜਾਂ ਜੁੜਦੀਆਂ। ਉਹ ਆਮ ਤੌਰ ਤੇ ਸਭਨਾਂ ਤੇ ਉਸ ਵਿਭੂਤੀ ਦੀ ਕਿਰਪਾ ਕਰਦਾ ਅਤੇ ਸਭਨਾਂ ਨੂੰ ਦੇਂਦਾ। ਦੇਖ ਦੇਖੀ ਇੱਕ ਸਿੰਘ ਵੀ ਸ਼ਰਧਾਲੂ ਬਣ ਗਿਆ। ਦੋ ਚਾਰ ਦਿਨ ਮਗਰੋਂ ਉਸਨੇ ਵੀ ਵਿਭੂਤੀ ਵਾਲੀ ਪੁੜੀ ਮੰਗੀ ਤਾਂ ਉਸ ਫਕੀਰ ਨੇ ਉਸਨੂੰ ਨਾਂਹ ਕਰ ਦਿੱਤੀ ਅਤੇ ਵਾਪਸੀ ਭੇਜ ਦਿੱਤਾ। ਪਰ ਉਸ ਸਿੱਖ ਸ਼ਰਧਾਲੂ ਨੇ ਆਉਣਾ ਜਾਣਾ ਨਾ ਛੱਡਿਆ ਅਤੇ ਲਾਈਨ ਵਿੱਚ ਲੱਗ ਜਾਇਆ ਕਰੇ। ਉਸ ਨੇ ਦੋ ਚਾਰ ਫਿਰ ਮਿੰਨਤ ਤਰਲਾ ਕੀਤਾ। ਇੱਕ ਦਿਨ ਸੰਗਤਾਂ ਵਿੱਚੋਂ ਹੀ ਕਿਸੇ ਦੀ ਸਿਫਾਰਿਸ਼ ਵੀ ਪੁਆਈ ਅਤੇ ਪੁੱਛਿਆ ਮੈਨੂੰ ਨਾਂਹ ਕਿਓਂ ਕਰ ਦਿੱਤੀ ਜਾਂਦੀ ਹੈ।
ਅਖੀਰ ਇੱਕ ਦਿਨ ਉਸ ਫਕੀਰ ਨੇ ਉਸ ਨੂੰ ਕੋਲ ਬੁਲਾਇਆ ਅਤੇ ਪਿਆਰ ਅਤੇ ਝਾੜ ਵਾਲੇ ਮਿੱਠੇ ਲਹਿਜ਼ੇ ਵਿੱਚ ਦੱਸਿਆ। ਇਹ ਸਾਰੀ ਧੂੜ ਮੈਂ ਤੇਰੇ ਉਸ ਮਹਾਨ ਵਿਅਕਤੀ ਦੇ ਅਸਥਾਨ ਤੋਂ ਲਿਆਉਂਦਾ ਹਾਂ ਉਹ ਵਿਅ / ਉਹ ਮੇਰੇ ਨਾਲ ਨਾਰਾਜ਼ ਹੋਵੇਗਾ। ਉਹ ਵਿਅਕਤੀ ਅਸਲ ਵਿਚ ਤੇਰਾ ਬਾਪ ਹੈ। ਇਸ ਲਿਤੂੰ ਸਿਰਫ ਉਥੇ ਜਾਇਆ ਕਰ। ਕਿਧਰੇ ਹੋਰ ਜਾਂ ਦੀ ਲੋੜ ਨਹੀਂ। ਤੇਰੇ ਸਾਰੇ ਕੰਮ ਰਾਸ ਆ ਜਾਣਗੇ। ਉਸ ਫਕੀਰ ਨੇ ਭੇਦ ਖੋਹਲਿਆ ਕਿ ਮੈਂ ਇਹ ਸਾਰੀ ਚਰਨ ਧੂੜ ਗੁਰਦੁਆਰਾ ਸੀਸ ਗੱਜਣ ਸਾਹਿਬ ਤੋਂ ਲਿਆਉਂਦਾ ਹਾਂ। ਤੂੰ ਵੀ ਉੱਥੇ ਹੀ ਜਾ ਕੇ ਸਜਦਾ ਕਰਿਆ ਕਰ। ਹਿਸਾਬ ਲਾਓ ਜੌੜਿਆਂ ਦੀ ਅਹਿਮੀਅਤ ਦਾ! ਜਦੋਂ ਇਹ ਜੌੜੇ ਸੰਗਤ ਦੀ ਥਾਂ ਖੁਦ ਗੁਰੂ ਦੇ ਹੋਣ ਤਾਂ ਉਹਨਾਂ ਦਾ ਅਰਥ ਕਿੰਨਾ ਵੱਡਾ ਹੋ ਜਾਂਦਾ ਹੈ।
ਹੁਣ ਸਬੱਬ ਬਣਿਆ ਹੈ ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਗੁਰੂ ਦੇ ਜੌੜੇ ਸਭਨਾਂ ਦੀ ਪਹੁੰਚ ਵੀ ਕੀਤੇ ਹਨ। ਹੁਣ ਸਾਰੀ ਸੰਗਤ ਜਾ ਕੇ ਇਹਨਾਂ ਜੌੜਿਆਂਨੂੰ ਸਜਦਾ ਵੀ ਕਰ ਸਕਦੀ ਹੈ। ਦਰਸ਼ਨ ਵੀ ਕਰ ਸਕਦੀ ਹੈ। ਸੰਗਤਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਪੂਰੀ ਦੀਆਂ ਸ਼ੁਕਰਗੁਜ਼ਾਰ ਵੀ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਗੁਰੂ ਚਰਨ ਯਾਤਰਾ' ਦੇ ਮੌਕੇ 'ਤੇ ਆਪਣੀਆਂ ਤਹਿ-ਦਿਲੋਂ ਵਧਾਈਆਂ ਦਿੱਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀਆਂ ਸਦੀਵੀ ਸਿੱਖਿਆਵਾਂ ਅਤੇ ਅਧਿਆਤਮਕ ਵਿਰਾਸਤ ਨੂੰ ਯਾਦ ਕੀਤਾ।
ਉਨ੍ਹਾਂ ਨਾਗਰਿਕਾਂ, ਖ਼ਾਸ ਕਰਕੇ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਇਸ ਅਧਿਆਤਮਕ ਯਾਤਰਾ ਵਿੱਚ ਹਿੱਸਾ ਲੈਣ ਅਤੇ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਦੀ ਅਪੀਲ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵਲੋਂ ਐਕਸ 'ਤੇ ਪਾਈ ਗਈ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ:
"ਮੈਂ ਕਾਮਨਾ ਕਰਦਾ ਹਾਂ ਕਿ 'ਗੁਰੂ ਚਰਨ ਯਾਤਰਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਉੱਤਮ ਆਦਰਸ਼ਾਂ ਨਾਲ ਸਾਡਾ ਨਾਤਾ ਨੂੰ ਹੋਰ ਡੂੰਘਾ ਹੋਵੇ। ਮੈਂ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਲਈ ਜ਼ਰੂਰ ਆਉਣ।"
ਕਾਮਨਾ ਹੈ ਕਿ ਗੁਰੂ ਚਰਨ ਯਾਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਮਹਾਨ ਆਦਰਸ਼ਾਂ ਨਾਲ ਸਾਡਾ ਨਾਤਾ ਹੋਰ ਡੂੰਘਾ ਕਰੇ। ਜਿੱਥੋਂ ਇਹ ਯਾਤਰਾ ਗੁਜ਼ਰੇਗੀ, ਮੈਂ ਉਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ। https://t.co/iiKrx7cfVs
— Narendra Modi (@narendramodi) October 22, 2025
ਐੱਮਜੇਪੀਐੱਸ/ਐੱਸਆਰ//(Release ID: 2181670)

No comments:
Post a Comment