Sunday, October 19, 2025

ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੁਝ ਕਹਿਦੇ ਹਨ-ਦਵਿੰਦਰ ਦਮਨ

Received From  Sanjeevan nat-karmi On 17th October 2025 at 6:22 PM

ਪਾਲੀ ਭੁਪਿੰਦਰ ਦੇ ਨਾਟਕ ‘ਟੈਰੋਰਿਸਟ ਕੀ ਪੇ੍ਰਮਿਕਾ’ ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਰੰਗਮੰਚ ’ਤੇ ਜ਼ੋਰਦਾਰ  ਵਾਪਸੀ

Powerful and Emotion-filled Return of Sawan Roopowali to Stage  After Seven Years with  “Terrorist Ki Premika”

 ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਨੇ ਵੀ ਛੱਡਿਆ ਖਾਸ ਪ੍ਰਭਾਵ 

*ਇਸ ਨਾਟਕ  ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ

*ਪੰਜਾਬੀ ਨਾਟਕ, ਰਾਸ਼ਟਰੀ ਦੇ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ--

*ਪਰ ਅਸੀਂ ਨਾਟਕਕਾਰ ਆਪ ਨੂੰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ-ਪਾਲੀ ਭੁਪਿੰਦਰ

ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਸਮਰਪਨ ਭਾਵਨਾ ਨੂੰ ਸਲਾਮ ਕਰਨਾ ਬਣਦਾ-ਸੁੱਖੀ ਬਰਾੜ

ਫਿਲਮੀ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਆ ਦੀ ’ਚ ਕਤਾਰ ’ਚ ਸਾਵਣ ਵੀ ਹੋਗੀ ਸ਼ੁਮਾਰ -ਸੰਜੀਵਨ


ਚੰਡੀਗੜ੍ਹ: 17 ਅਕਤੂਬਰ 2025: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਸਪੈਸ਼ਲ ਡੈਸਕ)::

ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਚਰਚਿੱਤ ਤੇ ਬੇਬਾਕ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਫਿਲਮਕਾਰ ਪਾਲੀ ਭੁਪਿੰਦਰ ਦੇ ਪੰਜਾਬੀ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ ’ ਦੇ ਹਿੰਦੀ-ਰੁਪਾਂਤਰਣ ਰਾਹੀਂ ਬਚਪਨ ਤੋਂ ਆਪਣੇ ਰੰਗਕਰਮੀ ਪਿਤਾ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਰਾਹੀਂ ਰੰਗਮੰਚ ਨਾਲ ਜੁੜੀ, ਵੱਡੇ ਅਤੇ ਛੋਟੇ ਪਰਦੇ ਦੀ ਤੇਜ਼ੀ ਨਾਲ ਉਭਰਦੀ ਅਦਾਕਾਰਾ ਸਾਵਣ ਰੂਪੋਵਾਲੀ (ਪੰਜਾਬੀ ਫਿਲਮ ਹਰਜੀਤਾ ਫੇਮ) ਦੀ ਸੱਤ ਸਾਲ ਬਾਅਦ ਰੰਗਮੰਚ ’ਤੇ ਜ਼ੋਰਦਾਰ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ ਸੈਂਕੜੈ ਦਰਸ਼ਕਾਂ ਅਤੇ ਦਰਜਨਾਂ ਵਿਦਵਾਨਾਂ, ਨਾਟਕਰਮੀਆਂ, ਫਿਲਮ ਅਤੇ ਰੰਗਮੰਚ ਅਦਾਕਾਰਾਂ ਦੀ ਹਾਜ਼ਰੀ ਵਿਚ ਕੀਤੀ। 

ਨਾਟਕ ਦਾ ਮੰਚਣ ਮੂਵਿੰਗ ਸਟਾਰ ਪ੍ਰਡੋਕਸ਼ਨ ਵੱਲੋਂ ਅਭੀਸ਼ੇਕ ਤਿਵਾੜੀ ਦਾ ਨਿਰਦੇਸ਼ਨਾ ਹੇਠ ਹੋਏ ਨਾਟਕ ਵਿਚ ਲਕਸ਼ ਜੀ ਦੇ ਸੰਗੀਤ, ਹਰਮੀਤ ਭੁੱਲਰ ਦੇ ਰੌਸ਼ਨੀ ਪ੍ਰਬੰਧਨ ਅਤੇ ਸੁਪ੍ਰੀਤ ਦੇ ਪਹਿਰਾਵੇ ਦੀ ਵਿਊਂਤਬੰਦੀ ਨੇ ਨਾਟਕ ਦੇ ਪ੍ਰਭਾਵ ਨਾਲ ਹੋਰ ਪ੍ਰਭਾਵਸਾਲੀ ਬਣਾਉਂਣ ਵਿਚ ਆਪਣਾ ਯੋਦਾਨ ਪਾਇਆ

ਪਾਲੀ ਭੁਪਿੰਦਰ ਸਿੰਘ ਦੇ ਨਾਟਕ ਦੇ ਮੰਚਣਾਂ ਵੇਲੇ ਅਦਾਕਾਰ ਅਤੇ ਨਿਰਦੇਸ਼ਕ ਲਈ ਨਾਟਕ ਤੋਂ ਪਾਰ ਜਾ ਕੇ ਆਪਣੇ ਰੰਗ ਵਿਖਾਉਣ ਦੀ ਸੰਭਾਵਨਾ ਨਾ ਮਾਤਰ ਹੁੰਦੀ ਹੈ।ਪਾਲੀ ਦੇ ਨਾਟਕਾਂ ਦੀਆਂ ਸਕਰਿਪਟਾਂ ਦੇ ਜਾਦੂ ਵਿੱਚ ਹੀ ਦਰਸ਼ਕ ਬੰਨੇ ਜਾਂਦੇ ਹਨ ਪਰ ‘ਟੈਰੋਰਿਸਟ ਕੀ ਪ੍ਰੇਮਿਕਾ’ ਦਾ ਇਸ ਕਿਸਮ ਦਾ ਮੰਚਣ ਸੀ ਜਿਸ ਵਿੱਚ ਦਰਸ਼ਕ ਨਿਰਦੇਸ਼ਕ ਦੇ ਬੁਣੇ ਜਾਲ ਅਤੇ ਅਦਾਕਾਰਾਂ ਦੇ ਜਲੌਅ ਤੋਂ ਬੇਹੱਦ ਪ੍ਰਭਾਵਿਤ ਹੋਏ।ਸਾਵਣ ਰੂਪੋਵਾਲੀ ਨੇ ਅਨੀਤ ਦੇ ਕਿਰਦਾਰ ਵਿੱਚ ਕਮਾਲ ਦੇ ਹਾਵ-ਭਾਵ, ਅੱਖਾਂ ਵਿੱਚ ਲੱਖਾਂ ਰੰਗ, ਲੱਖਾਂ ਰੰਗਾਂ ਦੀਆਂ ਕਰੋੜਾਂ ਪਰਤਾਂ ਰਾਹੀਂ ਅਨੀਤ ਦੇ ਕਿਰਦਾਰ ਜੀਵੀਆ। ਟੈਰੋਰਿਸਟ ਦਾ ਉਤਕਰਸ਼ ਨੇ ਸਹਿਜਤਾ ਤੇ ਸੰਜਮ ਨਾਲ ਜੀਵਿਆ, ਡੀ.ਐੱਸ.ਪੀ ਦੇਵ ਦੇ ਕਿਰਦਾਰ ਵਿੱਚ ਮਯੰਕ ਸ੍ਰੀਵਾਸਤਵਾ ਅਤੇ ਸਿਪਾਹੀ ਵਸੰਤ ਸਾਗਰ ਖੂਬ ਨਿਭੇ।

ਨਾਟਕ ਦੇ ਮੰਚਣ ਉਪਰੰਤ ਨਾਟਕ ਦੇ ਲੇਖਕ ਪਾਲੀ ਭੁਪਿੰਦਰ ਨੇ ਨਾਟਕ ਦੇ ਮੰਚਣ ਤੋਂ ਸੰਤੁਸ਼ਟੀ ਜ਼ਾਹਿਰ ਕਰਦੇ ਕਿਹਾ ਕਿ ਪੰਜਾਬੀ ਨਾਟਕ, ਰਾਸ਼ਟਰੀ ਨਾਟਕ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ ਪਰ ਅਸੀਂ ਨਾਟਕਕਾਰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ।ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਰਹਿ ਚੱੁਕੇ ਪ੍ਰਧਾਨ ਦਵਿੰਦਰ ਦਮਨ ਨੇ ਕਿਹਾ ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੱੁਝ ਕਹਿ ਦਿੰਦੇ ਹਨ।ਪ੍ਰਸਿੱਧ ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਇਸ਼ਕ ਨੂੰ ਸਲਾਮ ਕਰਨਾ ਬਣਦਾ ਹੈ।ਉਨ੍ਹਾਂ ਵਿੱਤੀ ਮਦਦ ਵੀ ਦਿੱਤੀ।

ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਮੈਂ ਤਕਰੀਬਨ 10 ਸਾਲ ਬਾਅਦ ਮੈਂ ਸਾਵਣ ਨੂੰ ਦੂਸਰੀ ਵਾਰ ਮੰਚ ’ਤੇ ਵੇਖ ਰਿਹਾਂ ਹਾਂ। ਫਿਲਮਾਂ ਦੇ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਅ ਦੀ ਕਤਾਰ ਵਿਚ ਸਾਵਣ ਵੀ ਸ਼ੁਮਾਰ ਹੋ ਗਈ ਹੈ।ਇਸ ਮੌਕੇ ਹੋਰਾਂ ਤੋਂ ਇਲਾਵਾ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਸੁੱਖੀ ਚਾਹਲ, ਰਮਨ ਢਿੱਲੋਂ, ਦਵਿੰਦਰ ਦਵੀ,  ਗੋਵਰਧਨ ਗੱਬੀ, ਕਮਲ ਨੈਨ ਸਿੰਘ ਸੇਖੋਂ, ਜਗਦੀਪ ਵੜੈਚ, ਲਖਵਿੰਦਰ ਸਿੰਘ, ਤੋਂ ਇਲਾਵਾ ਭੁਪਿੰਦਰ ਸਿੰਘ ਮਲਿਕ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸਬਦੀਸ਼, ਭੱਟੀ ਭੜੀਆਲਾ,ਜੈਪਾਲ ਸਿੰਘ ਛਿੱਬਰ ਵੀ ਸ਼ਾਮਿਲ ਸਨ। 

No comments:

Post a Comment

The First Sensitive Film on Menopause to Hit Theatres on November 28

 Monday 17th November 2025 From Film Unit Media  Audience Waiting for Hindi feature film “ Me-No-Pause-Me-Play Chandigarh : 17th November 20...