Emailed on Monday 27th October 2025 at 4:14 PM Regarding PAU union
ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਐਗਜ਼ੈਕੁਟਿਵ ਕੌਂਸਲ ਵੱਲੋ ਤਿੱਖੇ ਰੋਸ ਅਤੇ ਟੋਹੜਾ ਪ੍ਰਗਟਾਵਾ
ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇੇ ਸੋਇਲ ਮੁਖੀ ਡਾ: ਜੇ.ਪੀ.ਸਿੰਘ ਹੋਏ ਆਹਮੋ ਸਾਹਮਣੇ
ਕੋਈ ਵੇਲਾ ਸੀ ਜਦੋਂ ਸੀਪੀਆਈ ਦੇ ਲੀਡਰ ਕਾਮਰੇਡ ਰੂਪ ਸਿੰਘ ਰੂਪ ਅਤੇ ਡੀ ਪੀ ਮੌੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਲੀਡਰਾਂ ਵਿੱਚੋਂ ਜੁਝਾਰੂ ਸੁਭਾਅ ਵਾਲੇ ਲੀਡਰਾਂ ਵਿੱਚੋਂ ਗਿਣੇ ਜਾਂਦੇ ਸਨ। ਮੁਲਾਜ਼ਮਾਂ ਲਈ ਉਹ ਵੇਲਾ ਸੰਘਰਸ਼ਾਂ ਦੇ ਬਾਵਜੋਂਦ ਬੜਾ ਸੁਨਹਿਰਾ ਵੇਲਾ ਗਿਣਿਆ ਜਾਂਦਾ ਸੀ। ਜਦੋਂ ਕਾਮਰੇਡ ਰੂਪ 'ਤੇ ਗੋਲੀ ਚੱਲੀ ਤਾਂ ਜਾਪਿਆ ਸੀ ਕਿ ਖੱਬੀ ਧਿਰ ਦਾ ਇਹ ਮੋਰਚਾ ਸ਼ਾਇਦ ਟੁੱਟ ਜਾਏਗਾ। ਇਸ ਬਜ਼ੁਕ ਸਥਿਤੀ ਵਿੱਚ ਕਾਮਰੇਡ ਮੌੜ ਨੇ ਇਹ ਕਮਾਨ ਸੰਭਾਲੀ ਅਤੇ ਮੁਲਾਜ਼ਮਾਂ ਦੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਇੱਕ ਪਾਸੇ ਦਹਿਸ਼ਤਗਰਦੀ ਵਾਲਾ ਮਾਹੌਲ ਅਤੇ ਦੂਜੇ ਪਾਸੇ ਉਦੋਂ ਵੀ ਕਈ ਉੱਚ ਅਫਸਰ ਅਜਿਹੇ ਸਨ ਜਿਹੜੇ ਆਪਣੇ ਆਪ ਉਣ ਨਾਢੂ ਖਾਂ ਮਸਝਦੇ ਸਨ। ਉਸ ਵੇਲੇ ਦੇ ਦੌਰ ਦੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਹਨ ਕਿ ਕਿਵੇਂ ਕਾਮਰੇਡ ਮੌੜ ਨੇ ਮੁਲਾਜ਼ਮਾਂ ਦੇ ਹੱਕਾਂ ਦੀਆਂ ਮੰਗਾਂ ਦ੍ਰਿੜਤਾ ਵਾਲੇ ਸਟੈਂਡ ਨਾਲ ਮਨਵਾਈਆਂ। ਫਿਰ ਇੱਕ ਸਮਾਂ ਆਇਆ ਹਜਦੋਂ ਕਾਮਰੇਡ ਮੌੜ ਰਿਟਾਇਰ ਹੋ ਗਏ। ਉਸ ਖਲਾਅ ਵਾਲੇ ਸਾਮਣੇ ਵਿੱਚ ਕਾਮਰੇਡ ਮੌੜ ਦੀਆਂ ਸਲਾਹਾਂ ਨਾਲ ਮੁਲਾਜ਼ਮਾਂ ਨੇ ਕਾਮਰੇਡ ਬਲਦੇਵ ਵਾਲਿਆਂ ਨੂੰ ਆ[ਨੇ ਆਗੂ ਵੱਜੋਂ ਤਰਜੀਹ ਦਿੱਤੀ।
ਇਸ ਸਨਮਾਨਯੋਗ ਅਹੁਦੇ ਨਾਲ ਨਿਵਾਜੇ ਜਾਣ ਮਗਰੋਂ ਛੇਤੀ ਹੀ ਕਾਮਰੇਡ ਬਲਦੇਵ ਸਿੰਘ ਵਾਲੀਆ ਨੇ ਵੀ ਸਾਬਿਤ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਖੱਬੇ ਪੱਖੀਆ ਮੁਲਾਜ਼ਮਾਂ ਦੇ ਜੁਝਾਰੂ ਸੁਭਾਅ ਵਾਲੀ ਇਸ ਰਵਾਇਤ ਨੂੰ ਟੁੱਟਣ ਨਹੀਂ ਦੇਣਗੇ। ਬਹੁਤ ਵਾਰ ਮੌਕੇ ਆਏ ਜਦੋਂ ਇਹ ਗੱਲ ਸਾਬਿਤ ਵੀ ਹੋਈ। ਅੱਜ ਫੇਰ ਇੱਕ ਵਾਰ ਅਜਿਹੀ ਸਥਿਤੀ ਆਈ ਜਦੋਂ ਇਮਤਿਹਾਨ ਵਰਗੀ ਹਾਲਤ ਸੀ। ਉੱਚ ਅਧਿਕਾਰੀਆਂ ਨਾਲ ਆਹਮਣੇ ਸਾਹਮਣੇ ਗੱਲ ਕਰਨੀ ਜ਼ਰੂਰੀ ਹੋ ਗਈ ਸੀ।
ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਡਾ: ਜੇ.ਪੀ. ਸਿੰਘ ਵੱਲੋ ਪਿਛਲੇ ਲੰਬੇ ਸਮੇ ਤੋ ਮੁਲਾਜ਼ਮਾਂ ਨੂੰ ਨਾਜਾਇਜ ਤੰਗ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਧੱਕੇ ਨਾਲ ਉਹਨਾਂ ਦੀ ਜਾਬ-ਪ੍ਰੋਫਾਈਲ ਦੇ ਉਲਟ ਚਾਰਜ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਜਿਹਨਾਂ ਮੁਲਾਜ਼ਮਾਂ ਕੋਲ ਇੱਕ ਤੋ ਵੱਧ ਲੈਬਾਂ ਦਾ ਚਾਰਜ ਦਿੱਤਾ ਹੋਇਆ ਹੈ ਉਹਨਾਂ ਮੁਲਾਜ਼ਮਾਂ ਨੂੰ ਹੋਰ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਧਾਨ ਵਾਲੀਆ ਨੇ ਦੱਸਿਆ ਕਿ ਸਾਡੇ ਇੱਕ ਮੁਲਾਜ਼ਮ ਦੀ ਸਲਾਨਾ ਗੁਪਤ ਰਿਪੋਰਟ ਉਸ ਦੇ ਇੰਚਾਰਜ਼ ਵੱਲੋ ਬਹੁਤ ਚੰਗਾ ਲਿਖੀ ਗਈ ਜੋ ਕਿ ਮੁਖੀ ਵੱਲੋ ਨਾ-ਤਸੱਲੀਬਖਸ਼ ਕਰ ਦਿੱਤੀ ਗਈ। ਇਸ ਤੋ ਇਲਾਵਾ ਅਧਿਕਾਰੀਆ ਨਾਲ ਮਿਲ ਕੇ ਸਾਡੇ ਇੱਕ ਮੁਲਾਜ਼ਮ ਨੂੰ ਗਲਤ ਚਾਰਜ਼ਸ਼ੀਟ ਜਾਰੀ ਕੀਤੀ ਗਈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਐਗਜੈਕਟਿਵ ਕੌਂਸਲ ਵੱਲੋ ਇਸ ਸਬੰਧੀ ਡ: ਜੇ.ਪੀ.ਸਿੰਘ ਨਾਲ ਕਈ ਵਾਰ ਮੁਲਾਕਾਤ ਕਰਕੇ ਇਹਨਾਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ, ਪਰੰਤੂ ਉਸ ਦੇ ਉਪਰ ਕੋਈ ਅਸਰ ਨਹੀ ਹੋਇਆ। ਇਸ ਸਬੰਧੀ ਉਚੇਰੇ ਅਧਿਕਾਰੀਆਂ ਨੂੰ ਜਾਣੂ ਕਰਾਈਆ ਗਿਆ ਅਤੇ ਲਿਖਤੀ ਰੂਪ ਵਿੱਚ ਦਿੱਤਾ ਗਿਆ। ਪਰੰਤੂ ਕਿਸੇ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ। ਜਿਸ ਕਾਰਨ ਐਗਜੈਕਟਿਵ ਕੋਂਸਲ ਵੱਲੋ ਮਜ਼ਬੂਰ ਹੋ ਕੇ ਇਹ ਰਾਹ ਅਖਤਿਆਰ ਕਰਨਾ ਪਿਆ। ਇਸ ਉਪਰੰਤ ਐਗਜੈਕਿਟਵ ਕੌਸਲ ਵੱਲੋ ਡਾ: ਜੇ.ਪੀ.ਸਿੰਘ ਨੂੰ ਦੋ ਦਿਨ ਦਾ ਟਾਇਮ ਦਿੱਤਾ ਗਿਆ, ਕਿ ਉਸ ਵੱਲੋ ਜੋ ਗਲਤ ਆਰਡਰ ਕੀਤੇ ਗਏ ਹਨ ਉਹ ਵਾਪਿਸ ਲਏ ਜਾਣ ਅਤੇ ਪੀ.ਏ.ਯੂ. ਅਥਾਰਟੀ ਨੂੰ ਵੀ ਬੇਨਤੀ ਕੀਤੀ ਕਿ ਜੋ ਇਸ ਵੱਲੋ ਸਾਡੇ ਮੁਲਾਜ਼ਮ ਨੂੰ ਗਲਤ ਚਾਰਜ਼ਸ਼ੀਟ ਜਾਰੀ ਕੀਤੀ ਗਈ ਹੈ ਉਹ ਵਾਪਿਸ ਲਈ ਜਾਵੇ ਅਤੇ ਜੋ ਗੁਪਤ ਰਿਪੋਰਟਾਂ ਗਲਤ ਤਰੀਕੇ ਨਾਲ ਖਰਾਬ ਕੀਤੀਆ ਗਈਆ ਹਨ ਉਹ ਠੀਕ ਕੀਤੀਆ ਜਾਣ ਨਹੀ ਤਾਂ ਇਸ ਦੇ ਖਿਲਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੋਕੇ ਲਾਲ ਬਹਾਦਰ ਯਾਦਵ, ਬਿੱਕਰ ਸਿੰਘ, ਨਵਨੀਤ ਸ਼ਰਮਾਂ , ਨਰਿੰਦਰ ਸਿੰਘ ਸੇਖੋ, ਕੇਸ਼ਵ ਸੈਣੀ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ, ਸਿੰਘ, ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਪ੍ਰਿੰਸ ਗਰਗ, ਹੁਸਨ ਕੁਮਾਰ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ ਸੈਣੀ ਅਤੇ ਤੇਜਿੰਦਰ ਸਿੰਘ ਵੀ ਹਾਜ਼ਰ ਰਹੇ।
ਆਉਣ ਵਾਲਾ ਸਮਾਂ ਨਿਸਚੇ ਹੀ ਵਧੇਰੇ ਇਮਤਿਹਾਨਾਂ ਵਾਲਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਅਤੇ ਮੁਲਾਜ਼ਮ ਸੰਗਠਨ ਕੀ ਕੀ ਪੈਂਤੜਾ ਲੈਂਦੇ ਹਨ ਇਸ ਦਾ ਪਤਾ ਵੀ ਨਾਲ ਨਾਲ ਲੱਗਦੇ ਹੀ ਰਹਿਣਾ ਹੈ।

No comments:
Post a Comment