Showing posts with label IPTA. Show all posts
Showing posts with label IPTA. Show all posts

Monday, November 10, 2025

ਜਿਹੜੇ ਵੀ ਆਪਣੀ ਔਲਾਦ ਦੇ ਭਵਿੱਖ ਲਈ ਫ਼ਿਕਰਮੰਦ ਹਨ...

Emailed from Sanjeevan-nat-karmi on Monday 10ਰਗ+th November 2025 at 5:33 PM Regarding PU Bachao Morcha 

....ਓਹ ਪੰਜਾਬ ਯੂਨੀਵਰਸਿਟੀ ਮੋਰਚੇ ਵਿੱਚ ਅੱਗੇ ਆਉਣ-ਸੰਜੀਵਨ

ਸਿੱਖਿਆ, ਸਿਹਤ ਅਤੇ ਰੁਜ਼ਗਾਰ ਤੋਂ ਜਾਣਬੁਝ ਕੇ ਲੋਕਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਹੈ-ਸੰਜੀਵਨ


ਚੰਡੀਗੜ੍ਹ
: 10 ਨਵੰਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਸਪੈਸ਼ਲ ਡੈਸਕ)::

ਇਹ ਅਜੇ ਐਤਵਾਰ ਦੀ ਗੱਲ ਹੈ। ਤਾਰੀਖ ਸੀ 09 ਨਵੰਬਰ। ਪ੍ਰਸਿੱਧ ਨਾਟ ਕਰਮੀ ਸੰਜੀਵਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਿੱਚ ਆਪਣੇ ਸਾਥੀਆਂ ਸਮੇਤ ਪੁੱਜੇ ਹੋਏ ਸਨ। ਉਸ ਵੇਲੇ ਮੋਰਚੇ ਵਿੱਚ ਮੈਂਬਰ ਪਾਰਲੀਮੈਂਟ ਵੀ ਸਨ। ਨਿਹੰਗ ਵੀ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਅਤੇ ਅਤੇ ਕਈ ਹੋਰ ਸੰਗਠਨਾਂ ਦੇ ਪ੍ਰਤੀਨਿਧੀ ਵੀ। ਉਂਝ ਟਰੈਕਟਰਾਂ ਦਾ ਆਉਣਾ ਜਾਣਾ ਛੇ ਨਵੰਬਰ ਤੋਂ ਹੀ ਸ਼ੁਰੂ ਹੋ ਗਿਆ ਸੀ। ਮੋਰਚੇ ਦੀ ਚੜ੍ਹਦੀਕਲਾ ਵਾਲਾ ਮਾਹੌਲ ਦੇਖ ਕੇ ਕਈ ਲੋਕ ਅੱਖ ਰਹੇ ਸਨ ਕਿ ਇਹ ਰੰਗ ਵੀ ਹੁਣ ਦਿੱਲੀ ਵਾਲੇਕਿਸਾਨ ਮੋਰਚੇ ਦਾ ਹੀ ਬਣ ਗਿਆ ਹੈ। 

ਉਹਨਾਂ ਹਲੂਣਾ ਦੇਂਦਿਆਂ ਆਖਿਆ-ਸੈਨੇਟ ਬਚਾਓ, ਪਾਣੀ ਬਚਾਓ, ਧੀਆਂ ਬਚਾਓ, ਵਾਤਾਵਰਣ ਬਚਾਓ, ਸਭਿਆਚਾਰ ਬਚਾਓ, ਭਾਸ਼ਾ ਬਚਾਓ, ਪੰਜਾਬੀ ਬਚਾਓ, ਪੰਜਾਬੀਅਤ ਬਚਾਓ। ਕੀ ਇਹ ਸਭ ਬਚਾਉਣ ਦੀ ਜ਼ੁੰਮੇਵਾਰੀ ਸਾਡੇ ਵਰਗੇ ਆਮ ਲੋਕਾਂ ਦੀ ਹੈ? ਕੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਹਾਕਿਮਾਂ ਦਾ ਕੋਈ ਇਖ਼ਲਾਕੀ ਫਰਜ਼ ਨਹੀਂ? ਜਾਂ ਫੇਰ ਹਰ ਕਿਸਮ ਹਰ ਨਸਲ ਦੀ ਰਾਜਨੀਤਕ ਧਿਰ ਦੀ ਅੱਖ ਸੱਤਾ 'ਤੇ ਹੀ ਟਿੱਕੀ ਰਹਿੰਦੀ ਹੈ?

ਸਮੂਹ ਵਿਦਿਆਰਥੀ ਸੰਗਠਨਾਂ ਵੱਲੋਂ ਪੰਜਾਬੀ ਯੂਨੀਵਿਰਸਟੀ ਸੈਨੇਟ ਬਚਾਓ ਮੋਰਚੇ ਦੀ ਹਮਾਇਤ ਕਰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਦੀ ਹਮਾਇਤ ਕਰਨਾ ਹਰ ਉਸ ਵਿਆਕਤੀ ਦਾ ਫਰਜ਼ ਹੈ ਜੋ ਆਪਣੀ ਔਲਾਦ ਦੇ ਭਵਿੱਖ ਲਈ ਫ਼ਿਕਰਮੰਦ ਹੈ। ਸਿੱਖਿਆ, ਸਿਹਤ ਅਤੇ ਰੁਜ਼ਗਾਰ ਤੋਂ ਜਾਣ ਬੁੱਝ ਕੇ ਆਮ ਲੋਕਾਂ ਨੂੰ ਸਮੇਂ ਦੇ ਹਾਕਿਮਾਂ ਵੱਲੋਂ ਵਾਂਝੇ ਰੱਖਿਆ ਜਾ ਰਿਹਾ ਹੈ ਕਿੳਂਕਿ ਸਿਖਿਅਤ ਅਤੇ ਤੰਦਰੁਸਤ ਲੋਕ ਆਪਣੇ ਹੱਕ ਮੰਗਣਗੇ। ਹਾਕਿਮ ਨੂੰ ਪਾਲੂਤ ਜਾਨਵਰਾਂ ਵਾਂਗ ਅਵਾਮ ਵੀ ਪਾਲਤੂ ਚਾਹੀਦੀ ਹੈ। ਪੈਸਾ ਫੈਕ ਕੇ ਵੋਟ ਬਟੋਰਨ ਦੀ ਇਨ੍ਹਾਂ ਦੀ ਪੱਕੀ ਆਦਤ ਬਣ ਚੁੱਕੀ ਹੈ।

ਇਪਟਾ ਆਗੂ  ਸੰਜੀਵਨ ਨੇ ਅੱਗੇ ਕਿਹਾ ਕਿ ਪੁਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਿਜ਼ਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ। ਮੁਲਕ ਖੁਦ--ਖੁਦ ਗੁਲਾਮ ਬਣ ਜਾਵੇਗਾ। ਪਹਿਲਾਂ ਤਾਂ ਵਿਦੇਸ਼ੀ  ਤਾਕਤਾਂ ਪਰ ਹੁਣ ਸਾਡੇ ਆਪਣਿਆਂ ਵੱਲੋਂ ਸਾਡੇ ਮੁਲਕਤੇ ਬੜੀ ਸੋਚੀ ਸਮਝੀ ਸਾਜਿਸ਼ ਤਾਹਿਤ ਸਾਡੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਗਿਣ-ਮਿੱਥ ਕੇ ਤਬਾਹ ਕੀਤਾ ਜਾ ਰਿਹਾ ਹੈ।

ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਦੇ ਲੰਮੇ ਭਾਸ਼ਣ ਨੂੰ ਵੀ ਮੋਰਚੇ ਵਿੱਚ ਬੈਠੀ ਵਿਦਿਆਰਥੀ ਸੰਗਤ ਨੇ ਬਹੁਤ ਹੀ ਧਿਆਨ ਨਾਲ ਸੁਣਿਆ। ਇਸ ਮੌਕੇ ਸੰਜੀਵਨ ਨੇ ਵੀ ਵਾਅਦਾ ਕੀਤਾ ਕਿ ਉਹ ਹਰ ਵੇਲੇ ਇਸ ਮੋਰਚੇ ਦੇ ਨਾਲ ਹਨ। 

Sunday, October 19, 2025

ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੁਝ ਕਹਿਦੇ ਹਨ-ਦਵਿੰਦਰ ਦਮਨ

Received From  Sanjeevan nat-karmi On 17th October 2025 at 6:22 PM

ਪਾਲੀ ਭੁਪਿੰਦਰ ਦੇ ਨਾਟਕ ‘ਟੈਰੋਰਿਸਟ ਕੀ ਪੇ੍ਰਮਿਕਾ’ ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਰੰਗਮੰਚ ’ਤੇ ਜ਼ੋਰਦਾਰ  ਵਾਪਸੀ

Powerful and Emotion-filled Return of Sawan Roopowali to Stage  After Seven Years with  “Terrorist Ki Premika”

 ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਨੇ ਵੀ ਛੱਡਿਆ ਖਾਸ ਪ੍ਰਭਾਵ 

*ਇਸ ਨਾਟਕ  ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ

*ਪੰਜਾਬੀ ਨਾਟਕ, ਰਾਸ਼ਟਰੀ ਦੇ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ--

*ਪਰ ਅਸੀਂ ਨਾਟਕਕਾਰ ਆਪ ਨੂੰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ-ਪਾਲੀ ਭੁਪਿੰਦਰ

ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਸਮਰਪਨ ਭਾਵਨਾ ਨੂੰ ਸਲਾਮ ਕਰਨਾ ਬਣਦਾ-ਸੁੱਖੀ ਬਰਾੜ

ਫਿਲਮੀ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਆ ਦੀ ’ਚ ਕਤਾਰ ’ਚ ਸਾਵਣ ਵੀ ਹੋਗੀ ਸ਼ੁਮਾਰ -ਸੰਜੀਵਨ


ਚੰਡੀਗੜ੍ਹ: 17 ਅਕਤੂਬਰ 2025: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਸਪੈਸ਼ਲ ਡੈਸਕ)::

ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਚਰਚਿੱਤ ਤੇ ਬੇਬਾਕ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਫਿਲਮਕਾਰ ਪਾਲੀ ਭੁਪਿੰਦਰ ਦੇ ਪੰਜਾਬੀ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ ’ ਦੇ ਹਿੰਦੀ-ਰੁਪਾਂਤਰਣ ਰਾਹੀਂ ਬਚਪਨ ਤੋਂ ਆਪਣੇ ਰੰਗਕਰਮੀ ਪਿਤਾ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਰਾਹੀਂ ਰੰਗਮੰਚ ਨਾਲ ਜੁੜੀ, ਵੱਡੇ ਅਤੇ ਛੋਟੇ ਪਰਦੇ ਦੀ ਤੇਜ਼ੀ ਨਾਲ ਉਭਰਦੀ ਅਦਾਕਾਰਾ ਸਾਵਣ ਰੂਪੋਵਾਲੀ (ਪੰਜਾਬੀ ਫਿਲਮ ਹਰਜੀਤਾ ਫੇਮ) ਦੀ ਸੱਤ ਸਾਲ ਬਾਅਦ ਰੰਗਮੰਚ ’ਤੇ ਜ਼ੋਰਦਾਰ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ ਸੈਂਕੜੈ ਦਰਸ਼ਕਾਂ ਅਤੇ ਦਰਜਨਾਂ ਵਿਦਵਾਨਾਂ, ਨਾਟਕਰਮੀਆਂ, ਫਿਲਮ ਅਤੇ ਰੰਗਮੰਚ ਅਦਾਕਾਰਾਂ ਦੀ ਹਾਜ਼ਰੀ ਵਿਚ ਕੀਤੀ। 

ਨਾਟਕ ਦਾ ਮੰਚਣ ਮੂਵਿੰਗ ਸਟਾਰ ਪ੍ਰਡੋਕਸ਼ਨ ਵੱਲੋਂ ਅਭੀਸ਼ੇਕ ਤਿਵਾੜੀ ਦਾ ਨਿਰਦੇਸ਼ਨਾ ਹੇਠ ਹੋਏ ਨਾਟਕ ਵਿਚ ਲਕਸ਼ ਜੀ ਦੇ ਸੰਗੀਤ, ਹਰਮੀਤ ਭੁੱਲਰ ਦੇ ਰੌਸ਼ਨੀ ਪ੍ਰਬੰਧਨ ਅਤੇ ਸੁਪ੍ਰੀਤ ਦੇ ਪਹਿਰਾਵੇ ਦੀ ਵਿਊਂਤਬੰਦੀ ਨੇ ਨਾਟਕ ਦੇ ਪ੍ਰਭਾਵ ਨਾਲ ਹੋਰ ਪ੍ਰਭਾਵਸਾਲੀ ਬਣਾਉਂਣ ਵਿਚ ਆਪਣਾ ਯੋਦਾਨ ਪਾਇਆ

ਪਾਲੀ ਭੁਪਿੰਦਰ ਸਿੰਘ ਦੇ ਨਾਟਕ ਦੇ ਮੰਚਣਾਂ ਵੇਲੇ ਅਦਾਕਾਰ ਅਤੇ ਨਿਰਦੇਸ਼ਕ ਲਈ ਨਾਟਕ ਤੋਂ ਪਾਰ ਜਾ ਕੇ ਆਪਣੇ ਰੰਗ ਵਿਖਾਉਣ ਦੀ ਸੰਭਾਵਨਾ ਨਾ ਮਾਤਰ ਹੁੰਦੀ ਹੈ।ਪਾਲੀ ਦੇ ਨਾਟਕਾਂ ਦੀਆਂ ਸਕਰਿਪਟਾਂ ਦੇ ਜਾਦੂ ਵਿੱਚ ਹੀ ਦਰਸ਼ਕ ਬੰਨੇ ਜਾਂਦੇ ਹਨ ਪਰ ‘ਟੈਰੋਰਿਸਟ ਕੀ ਪ੍ਰੇਮਿਕਾ’ ਦਾ ਇਸ ਕਿਸਮ ਦਾ ਮੰਚਣ ਸੀ ਜਿਸ ਵਿੱਚ ਦਰਸ਼ਕ ਨਿਰਦੇਸ਼ਕ ਦੇ ਬੁਣੇ ਜਾਲ ਅਤੇ ਅਦਾਕਾਰਾਂ ਦੇ ਜਲੌਅ ਤੋਂ ਬੇਹੱਦ ਪ੍ਰਭਾਵਿਤ ਹੋਏ।ਸਾਵਣ ਰੂਪੋਵਾਲੀ ਨੇ ਅਨੀਤ ਦੇ ਕਿਰਦਾਰ ਵਿੱਚ ਕਮਾਲ ਦੇ ਹਾਵ-ਭਾਵ, ਅੱਖਾਂ ਵਿੱਚ ਲੱਖਾਂ ਰੰਗ, ਲੱਖਾਂ ਰੰਗਾਂ ਦੀਆਂ ਕਰੋੜਾਂ ਪਰਤਾਂ ਰਾਹੀਂ ਅਨੀਤ ਦੇ ਕਿਰਦਾਰ ਜੀਵੀਆ। ਟੈਰੋਰਿਸਟ ਦਾ ਉਤਕਰਸ਼ ਨੇ ਸਹਿਜਤਾ ਤੇ ਸੰਜਮ ਨਾਲ ਜੀਵਿਆ, ਡੀ.ਐੱਸ.ਪੀ ਦੇਵ ਦੇ ਕਿਰਦਾਰ ਵਿੱਚ ਮਯੰਕ ਸ੍ਰੀਵਾਸਤਵਾ ਅਤੇ ਸਿਪਾਹੀ ਵਸੰਤ ਸਾਗਰ ਖੂਬ ਨਿਭੇ।

ਨਾਟਕ ਦੇ ਮੰਚਣ ਉਪਰੰਤ ਨਾਟਕ ਦੇ ਲੇਖਕ ਪਾਲੀ ਭੁਪਿੰਦਰ ਨੇ ਨਾਟਕ ਦੇ ਮੰਚਣ ਤੋਂ ਸੰਤੁਸ਼ਟੀ ਜ਼ਾਹਿਰ ਕਰਦੇ ਕਿਹਾ ਕਿ ਪੰਜਾਬੀ ਨਾਟਕ, ਰਾਸ਼ਟਰੀ ਨਾਟਕ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ ਪਰ ਅਸੀਂ ਨਾਟਕਕਾਰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ।ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਰਹਿ ਚੱੁਕੇ ਪ੍ਰਧਾਨ ਦਵਿੰਦਰ ਦਮਨ ਨੇ ਕਿਹਾ ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੱੁਝ ਕਹਿ ਦਿੰਦੇ ਹਨ।ਪ੍ਰਸਿੱਧ ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਇਸ਼ਕ ਨੂੰ ਸਲਾਮ ਕਰਨਾ ਬਣਦਾ ਹੈ।ਉਨ੍ਹਾਂ ਵਿੱਤੀ ਮਦਦ ਵੀ ਦਿੱਤੀ।

ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਮੈਂ ਤਕਰੀਬਨ 10 ਸਾਲ ਬਾਅਦ ਮੈਂ ਸਾਵਣ ਨੂੰ ਦੂਸਰੀ ਵਾਰ ਮੰਚ ’ਤੇ ਵੇਖ ਰਿਹਾਂ ਹਾਂ। ਫਿਲਮਾਂ ਦੇ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਅ ਦੀ ਕਤਾਰ ਵਿਚ ਸਾਵਣ ਵੀ ਸ਼ੁਮਾਰ ਹੋ ਗਈ ਹੈ।ਇਸ ਮੌਕੇ ਹੋਰਾਂ ਤੋਂ ਇਲਾਵਾ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਸੁੱਖੀ ਚਾਹਲ, ਰਮਨ ਢਿੱਲੋਂ, ਦਵਿੰਦਰ ਦਵੀ,  ਗੋਵਰਧਨ ਗੱਬੀ, ਕਮਲ ਨੈਨ ਸਿੰਘ ਸੇਖੋਂ, ਜਗਦੀਪ ਵੜੈਚ, ਲਖਵਿੰਦਰ ਸਿੰਘ, ਤੋਂ ਇਲਾਵਾ ਭੁਪਿੰਦਰ ਸਿੰਘ ਮਲਿਕ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸਬਦੀਸ਼, ਭੱਟੀ ਭੜੀਆਲਾ,ਜੈਪਾਲ ਸਿੰਘ ਛਿੱਬਰ ਵੀ ਸ਼ਾਮਿਲ ਸਨ। 

Sunday, July 27, 2025

25 ਓ. ਟੀ. ਪਲੇਟਫਾਰਮਾਂ ’ਤੇ ਰੋਕ ਸ਼ਲਾਘਯੋਗ ਪਰ...ਸੰਜੀਵਨ

 Received on 26th July 2025 at 10:38 AM Sanjivan on Govt. Action 

ਕੇਂਦਰ ਸਰਕਾਰ ਵੱਲੋਂ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਵਿਰੁੱਧ ਐਕਸ਼ਨ ਸ਼ੁਰੂ 

ਆਧੁਨਿਕ ਸਮੇਂ ਦੀਆਂ ਇਨ੍ਹਾਂ ਗੰਭੀਰ ਦਿਕੱਤਾਂ ਅਤੇ ਸੰਕਟਾਂ ਕਾਰਨ  ਸਥਿਤੀ ਗੰਭੀਰ ਹੈ 

ਤਮਾਮ ਰਾਜਨੀਤਿਕ ਧਿਰਾਂ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਪ੍ਰੀਵਾਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ-ਸੰਜੀਵਨ  

ਚੰਡੀਗੜ੍ਹ: 26 ਜੁਲਾਈ 2025: (ਮੀਡੀਆ ਲਿੰਕ ਰਵਿੰਦਰ///ਪੰਜਾਬ ਸਕਰੀਨ ਸਪੈਸ਼ਲ)::

ਜਦੋਂ ਵੀ ਕਿਧਰੇ ਕ੍ਰਾਂਤੀ ਆਉਂਦੀ ਹੈ ਜਾਂ ਫਿਰ ਆਜ਼ਾਦੀ ਆਉਂਦੀ ਹੈ ਤਾਂ ਉਲਟ ਇੰਨਕਲਾਬੀ ਅਨਸਰ ਤੇਜ਼ੀ ਨਾਲ ਸਰਗਰਮ ਹੋ ਜਾਂਦੇ ਹਨ। ਚੀਨ ਵਿੱਚ ਵੀ ਅਜਿਹਾ ਹੋਇਆ ਸੀ ਅਤੇ ਭਾਰਤ ਵਿੱਚ ਵੀ। ਚੀਨ ਵਿੱਚ ਤਾਂ ਚੇਅਰਮੈਨ ਮਾਓ-ਜ਼ੇ-ਤੁੰਗ ਨੇ ਸਖਤੀ ਨਾਲ ਇਸ ਵਰਤਾਰੇ ਨੂੰ ਦਬਾ ਦਿੱਤਾ ਸੀ।ਪਰ ਸਾਡੇ ਦੇਸ਼ ਵਿੱਚ ਕੋਈ ਮਾਓ ਵੀ ਤਾਂ ਨਹੀਂ ਸੀ ਅਤੇ ਮਾਓ ਜ਼ੇ ਤੁੰਗ ਵਰਗੀ ਸਖਤੀ ਵੀ ਨਹੀਂ ਸੀ। 

ਨਤੀਜੇ ਵੱਜੋਂ ਬਹੁਤ ਸਾਰੇ ਲੋਕ ਖੁੱਲ੍ਹ ਖੇਡਣ ਲੱਗੇ। ਇਹਨਾਂ ਸਾਜ਼ਿਸ਼ਾਂ ਦਾ ਹੀ ਇੱਕ ਹਿੱਸਾ ਸੀ ਜਿਹੜਾ ਅਸ਼ਲੀਲਤਾ ਦੇ ਰੂਪ ਵਿੱਚ ਸਾਹਮਣੇ ਆਉਣ ਲੱਗਿਆ। ਅਜਿਹੇ ਸ਼ਰਮਨਾਕ ਗੀਤ ਲਿਖੇ ਅਤੇ ਗਾਏ ਜਾਣ ਲੱਗੇ ਕਿ ਖੁਦ ਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਸ਼ਰਮ ਆਉਣ ਲੱਗੀ। ਇਹਨਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਸਰਗਰਮ ਰਹੇ। 

ਇਹ ਵਰਤਾਰਾ ਜਦੋਂ ਫਿਰ ਵੀ ਨਾ ਰੁਕਿਆ ਤਾਂ ਹਿੰਦੀ ਅਖਬਾਰ ਵਿੱਚ ਕੰਮ ਕਰਨ ਫੱਕਰ ਸੁਭਾਅ ਦੇ ਪੰਜਾਬੀ ਗੀਤਕਾਰ ਅਤੇ ਪ੍ਰਸਿੱਧ ਗਜ਼ਲਗੋ ਡੀ ਆਰ ਧਵਨ ਨੇ ਇੱਕ ਵੱਡਾ ਅਤੇ ਵਿਸਥਾਰਤ ਲੇਖ ਹਿੰਦੀ ਅਖਬਾਰ ਵੀਰ ਪ੍ਰਤਾਪ ਵਿੱਚ ਲਿਖਿਆ। ਉਹ ਇਸੇ ਅਖਬਾਰ ਦਾ ਬੜਾ ਹੀ ਮਿਹਨਤੀ ਮੁਲਾਜ਼ਮ ਵੀ ਸੀ। ਉਸਦੇ ਇਸ ਹਿੰਦੀ ਲੇਖ ਨੂੰ ਦਿੱਲੀ ਤੋਂ ਛਪਦੇ ਫ਼ਿਲਮੀ ਪੰਜਾਬੀ ਪਰਚੇ ਰੰਗੀਨ ਦੁਨੀਆ ਨੇ ਵੀ ਪ੍ਰਕਾਸ਼ਿਤ ਕੀਤਾ। ਸਰਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਛਪਦੇ ਇਸ ਪਰਚੇ ਨੇ ਜਦੋਂ ਚੰਡੀਗੜ੍ਹ ਵਾਲੇ ਫਿਲਮ ਮੇਲੇ ਵਿੱਚ ਦਸਤਕ ਦਿੱਤੀ ਤਾਂ ਮਾਮਲਾ ਬੜਾ ਗੰਭੀਰ ਹੋ ਕੇ ਸਾਹਮਣੇ ਆਇਆ। ਸਟੇਜ ਤੋਂ ਇਸਦੀ ਚਰਚਾ ਵੀ ਬੜੀ ਹੋਈ। ਕਲਾਕਾਰਾਂ, ਗੀਤਕਾਰਾਂ ਅਤੇ ਗਾਇਕਾਂ ਨੇ ਨਿਖੇਧੀਆਂ ਵੀ ਬਹੁਤ ਕੀਤੀਆਂ ਪਰ ਗੱਲ ਨਹੀਂ ਬਣੀ। ਅਸ਼ਲੀਲਤਾ ਦਾ ਵਰਤਾਰਾ ਜ਼ੋਰ ਫੜ੍ਹਦਾ ਗਿਆ। ਇਹ ਸ਼ਰਮਨਾਕ ਚਮਕਦਮਕ ਵਧਦੀ ਚਲੀ ਗਈ। 

ਸਵਰਗੀ ਸੰਤੋਖ ਸਿੰਘ ਧੀਰ ਦੇ ਪਰਿਵਾਰ ਵਿੱਚੋਂ ਹੀ ਸੰਜੀਵਨ ਸਿੰਘ ਹੁਣ ਵੀ ਲਗਾਤਾਰ ਦਹਾਕਿਆਂ ਤੋਂ ਅਸ਼ਲੀਲਤਾ ਦੇ ਖਿਲਾਫ ਮੋਰਚਾ ਖੋਹਲੀ ਬੈਠੇ ਹਨ। ਇਪਟਾ ਨੂੰ ਵੀ ਉਹਨਾਂ ਨੇ ਇਸੇ ਮਕਸਦ ਲਈ ਸਰਗਰਮ ਕੀਤਾ ਹੈ। ਲੁਧਿਆਣਾ, ਪਟਿਆਲਾ, ਦਿੱਲੀ, ਜਲੰਧਰ, ਫਗਵਾੜਾ, ਮੋਹਾਲੀ ਆਦਿ ਕਈ ਥਾਂਵਾਂ ਤੇ ਉਹਨਾਂ ਨੇ ਅਸ਼ਲੀਲਤਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਸਰਕਾਰ ਦੇ ਮੰਤਰੀਆਂ ਨੇ ਉਹਨਾਂ ਦੀ ਗੱਲ ਵੀ ਬੜੇ ਧਿਆਨ ਨਾਲ ਸੁਣੀ ਹੈ। ਫਿਰ ਵੀ ਗੱਲ ਨਹੀਂ  ਬਣ ਰਹੀ।  

ਕੇਂਦਰ ਸਰਕਾਰ ਵੱਲੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਗ੍ਰਹਿ, ਮਹਿਲਾ ਅਤੇ ਬਾਲ ਵਿਕਾਸ, ਇਲੈਕਟ੍ਰਾਨਿਕਸ, ਸੂਚਨਾ ਤਕਨੀਕੀ ਅਤੇ ਕਾਨੂੰਨਮੰਤਰਾਲਾ, ਉਦਯੋਗ, ਸੰਗਠਨ ਫਿੱਕੀ, ਸੀ. ਆਈ. . ਅਤੇ ਮਹਿਲਾ ਤੇ ਬਾਲ ਅਧਿਕਾਰ ਖੇਤਰ ਦੇ ਮਾਹਿਰਾਂ ਦੀ ਸਲਾਹ ਨਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਕਰਕੇ ਅਲਟ,ਉੱਲੂ, ਦੇਸੀਫਲਿਕਸ, ਬਿੱਗ ਸ਼ਾਟਸ ਐਪ, ਬੂਮੈਕਸ, ਕੰਗਨ ਐਪ ਬੁੱਲ, ਨਰਵਸ ਲਾਇਟ, ਗੁਲਾਬ ਐਪ, ਕੰਗਨ ਐਪ, ਬੁੱਲ ਐਪ, ਜਲਵਾ ਐਪ ਸਮੇਤ 25 . ਟੀ. ਟੀ. ਮੰਚਾਂ ਦੀਆਂ ਵੈਸਾਇਟਾਂ ਅਤੇ ਐਪਸ ਨੂੰ ਬੰਦ ਕਰਨ ਦੇ ਫੈਸਲੇ ਦੀ ਸੰਜੀਵਨ ਸਿੰਘ ਨੇ ਸ਼ਲਾਘਾ ਕੀਤੀ ਹੈ। 

ਇਹ ਸ਼ਲਾਘਾ ਕਰਦਿਆਂ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ . ਟੀ. ਟੀ. ਪਲੇਟਫਾਰਮਾਂ ਦੀਆਂ ਵੈਸਾਇਟਾਂ ਅਤੇ ਐਪਸ ਦੇ ਕਈ ਮੰਚ ਅਸ਼ਲੀਲ ਅਤੇ ਲੱਚਰ ਸਮੱਗਰੀ ਪ੍ਰਸਾਰਿਤ ਕਰਕੇ ਸਾਡੀਆਂ ਨੌਜਵਾਨੀ ਅਤੇ ਆਉਂਣ ਵਾਲੀਆਂ ਨਸਲਾਂ ਨੂੰ ਤਬਾਹ ਅਤੇ ਗੁੰਮਰਾਹ ਕਰ ਰਹੀਆਂ ਹਨ ਪਰ ਅਸ਼ਲੀਲਤਾ, ਲਚੱਰਤਾ, ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰ ਰਹੀ ਗੀਤਕਾਰੀ ਅਤੇ ਗਾਇਕੀ ਅਤੇ ਪਬਜੀ ਵਰਗੇ ਮੰਚਾ ਉਪਰ ਵੀ ਪਬੰਧੀ ਲਾਉਣ ਲਈ ਕੇਂਦਰ ਸਰਕਾਰ ਗੰਭੀਰਤਾ ਨਾਲ ਸੋਚੇ ਕਿਉਂਕਿ ਇਸ ਕਿਸਮ ਦੀ ਗਾਇਕੀ ਅਤੇ ਗੀਤਕਾਰੀ ਵੀ ਸਮਾਜ ਵਿਚ ਨਸ਼ਿਆਂ, ਅਪਾਰਧਿਕ ਮਾਮਲਿਆਂ ਅਤੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਵਧਾਉਂਣ ਵਿਚ ਸਹਾਈ ਹੋ ਰਹੀ ਹੈ।ਅਤੇ ਪਬਜੀ ਵਰਗੇ ਪਲੇਟਫਾਰਮ ਸਮਾਜ ਖਾਸ ਤੌਰਤੇ ਅਲੜ ਉਮਰ ਦੇ ਬੱਚਿਆਂ ਵਿਚ ਹਿੰਸਕ ਪ੍ਰਵਿਰਤੀ ਅਤੇ ਰੁਝਾਨ ਵਧਾ ਰਹੇ ਹਨ।

ਆਧੁਨਿਕ ਸਮੇਂ ਦੀਆਂ ਇਨ੍ਹਾਂ ਗੰਭੀਰ ਦਿਕੱਤਾਂ ਅਤੇ ਸੰਕਟਾਂ ਨੂੰ ਤਮਾਮ ਰਾਜਨੀਤਿਕ ਧਿਰਾਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਪ੍ਰੀਵਾਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ।ਕਿਉਂਕਿ ਇਹ ਸਿਰਫ ਸਰਕਾਰਾਂ ਦੀ ਹੀ ਸਾਡੀ ਸਭ ਦੀ  ਸਾਂਝੀ ਜ਼ੁੰਮੇਵਾਰੀ ਹੈ।

ਤੁਹਾਨੂੰ ਸਭਨਾਂ ਨੂੰ ਹਾਰਦਿਕ ਸੱਦਾ ਹੈ ਕਿ ਤੁਸੀਂ ਵੀ ਇਸ ਮੁਹਿੰਮ ਨਾਲ ਸਰਗਰਮ ਹੋ ਕੇ ਜੁੜੋ। ਇਸ ਮੁਹਿੰਮ ਨਾਲ ਜੁੜਣ  ਲਈ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨਾਲ ਗੱਲ ਕੀਤੀ ਜਾ ਸਕਦੀ ਹੈ। ਉਹਨਾਂ ਦੇ ਮੋਬਾਈਲ ਦਾ ਨੰਬਰ ਹੈ-+91 94174 60656

ਸਿੱਖ ਜਗਤ ਦਾ ਲਾ-ਮਿਸਾਲ ਸ਼ਹਾਦਤਾਂ ਭਰਿਆ “ਦਸੰਬਰ”ਮਹੀਨੇ ਦਾ ਗੌਰਵਮਈ ਹਫਤਾ!!

 Emailed on Thursday 25th  December 2025 at 11:08 AM   Regarding December in Sikhism        ਇਹ ਸੰਸਾਰ ਭਰ ਦੀ ਇਕੋ ਇਕ ਲਾਸਾਨੀ ਮਿਸਾਲ ਹੈ --*ਜੰਗ ਸਿੰ...