Received on 26th July 2025 at 10:38 AM Sanjivan on Govt. Action
ਕੇਂਦਰ ਸਰਕਾਰ ਵੱਲੋਂ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਵਿਰੁੱਧ ਐਕਸ਼ਨ ਸ਼ੁਰੂ
ਆਧੁਨਿਕ ਸਮੇਂ ਦੀਆਂ ਇਨ੍ਹਾਂ ਗੰਭੀਰ ਦਿਕੱਤਾਂ ਅਤੇ ਸੰਕਟਾਂ ਕਾਰਨ ਸਥਿਤੀ ਗੰਭੀਰ ਹੈ
ਤਮਾਮ ਰਾਜਨੀਤਿਕ ਧਿਰਾਂ, ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਪ੍ਰੀਵਾਰਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ-ਸੰਜੀਵਨ
ਜਦੋਂ ਵੀ ਕਿਧਰੇ ਕ੍ਰਾਂਤੀ ਆਉਂਦੀ ਹੈ ਜਾਂ ਫਿਰ ਆਜ਼ਾਦੀ ਆਉਂਦੀ ਹੈ ਤਾਂ ਉਲਟ ਇੰਨਕਲਾਬੀ ਅਨਸਰ ਤੇਜ਼ੀ ਨਾਲ ਸਰਗਰਮ ਹੋ ਜਾਂਦੇ ਹਨ। ਚੀਨ ਵਿੱਚ ਵੀ ਅਜਿਹਾ ਹੋਇਆ ਸੀ ਅਤੇ ਭਾਰਤ ਵਿੱਚ ਵੀ। ਚੀਨ ਵਿੱਚ ਤਾਂ ਚੇਅਰਮੈਨ ਮਾਓ-ਜ਼ੇ-ਤੁੰਗ ਨੇ ਸਖਤੀ ਨਾਲ ਇਸ ਵਰਤਾਰੇ ਨੂੰ ਦਬਾ ਦਿੱਤਾ ਸੀ।ਪਰ ਸਾਡੇ ਦੇਸ਼ ਵਿੱਚ ਕੋਈ ਮਾਓ ਵੀ ਤਾਂ ਨਹੀਂ ਸੀ ਅਤੇ ਮਾਓ ਜ਼ੇ ਤੁੰਗ ਵਰਗੀ ਸਖਤੀ ਵੀ ਨਹੀਂ ਸੀ।
ਨਤੀਜੇ ਵੱਜੋਂ ਬਹੁਤ ਸਾਰੇ ਲੋਕ ਖੁੱਲ੍ਹ ਖੇਡਣ ਲੱਗੇ। ਇਹਨਾਂ ਸਾਜ਼ਿਸ਼ਾਂ ਦਾ ਹੀ ਇੱਕ ਹਿੱਸਾ ਸੀ ਜਿਹੜਾ ਅਸ਼ਲੀਲਤਾ ਦੇ ਰੂਪ ਵਿੱਚ ਸਾਹਮਣੇ ਆਉਣ ਲੱਗਿਆ। ਅਜਿਹੇ ਸ਼ਰਮਨਾਕ ਗੀਤ ਲਿਖੇ ਅਤੇ ਗਾਏ ਜਾਣ ਲੱਗੇ ਕਿ ਖੁਦ ਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਸ਼ਰਮ ਆਉਣ ਲੱਗੀ। ਇਹਨਾਂ ਦਾ ਵਿਰੋਧ ਕਰਨ ਵਾਲਿਆਂ ਵਿੱਚ ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਸਰਗਰਮ ਰਹੇ।
ਇਹ ਵਰਤਾਰਾ ਜਦੋਂ ਫਿਰ ਵੀ ਨਾ ਰੁਕਿਆ ਤਾਂ ਹਿੰਦੀ ਅਖਬਾਰ ਵਿੱਚ ਕੰਮ ਕਰਨ ਫੱਕਰ ਸੁਭਾਅ ਦੇ ਪੰਜਾਬੀ ਗੀਤਕਾਰ ਅਤੇ ਪ੍ਰਸਿੱਧ ਗਜ਼ਲਗੋ ਡੀ ਆਰ ਧਵਨ ਨੇ ਇੱਕ ਵੱਡਾ ਅਤੇ ਵਿਸਥਾਰਤ ਲੇਖ ਹਿੰਦੀ ਅਖਬਾਰ ਵੀਰ ਪ੍ਰਤਾਪ ਵਿੱਚ ਲਿਖਿਆ। ਉਹ ਇਸੇ ਅਖਬਾਰ ਦਾ ਬੜਾ ਹੀ ਮਿਹਨਤੀ ਮੁਲਾਜ਼ਮ ਵੀ ਸੀ। ਉਸਦੇ ਇਸ ਹਿੰਦੀ ਲੇਖ ਨੂੰ ਦਿੱਲੀ ਤੋਂ ਛਪਦੇ ਫ਼ਿਲਮੀ ਪੰਜਾਬੀ ਪਰਚੇ ਰੰਗੀਨ ਦੁਨੀਆ ਨੇ ਵੀ ਪ੍ਰਕਾਸ਼ਿਤ ਕੀਤਾ। ਸਰਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਛਪਦੇ ਇਸ ਪਰਚੇ ਨੇ ਜਦੋਂ ਚੰਡੀਗੜ੍ਹ ਵਾਲੇ ਫਿਲਮ ਮੇਲੇ ਵਿੱਚ ਦਸਤਕ ਦਿੱਤੀ ਤਾਂ ਮਾਮਲਾ ਬੜਾ ਗੰਭੀਰ ਹੋ ਕੇ ਸਾਹਮਣੇ ਆਇਆ। ਸਟੇਜ ਤੋਂ ਇਸਦੀ ਚਰਚਾ ਵੀ ਬੜੀ ਹੋਈ। ਕਲਾਕਾਰਾਂ, ਗੀਤਕਾਰਾਂ ਅਤੇ ਗਾਇਕਾਂ ਨੇ ਨਿਖੇਧੀਆਂ ਵੀ ਬਹੁਤ ਕੀਤੀਆਂ ਪਰ ਗੱਲ ਨਹੀਂ ਬਣੀ। ਅਸ਼ਲੀਲਤਾ ਦਾ ਵਰਤਾਰਾ ਜ਼ੋਰ ਫੜ੍ਹਦਾ ਗਿਆ। ਇਹ ਸ਼ਰਮਨਾਕ ਚਮਕਦਮਕ ਵਧਦੀ ਚਲੀ ਗਈ।
ਸਵਰਗੀ ਸੰਤੋਖ ਸਿੰਘ ਧੀਰ ਦੇ ਪਰਿਵਾਰ ਵਿੱਚੋਂ ਹੀ ਸੰਜੀਵਨ ਸਿੰਘ ਹੁਣ ਵੀ ਲਗਾਤਾਰ ਦਹਾਕਿਆਂ ਤੋਂ ਅਸ਼ਲੀਲਤਾ ਦੇ ਖਿਲਾਫ ਮੋਰਚਾ ਖੋਹਲੀ ਬੈਠੇ ਹਨ। ਇਪਟਾ ਨੂੰ ਵੀ ਉਹਨਾਂ ਨੇ ਇਸੇ ਮਕਸਦ ਲਈ ਸਰਗਰਮ ਕੀਤਾ ਹੈ। ਲੁਧਿਆਣਾ, ਪਟਿਆਲਾ, ਦਿੱਲੀ, ਜਲੰਧਰ, ਫਗਵਾੜਾ, ਮੋਹਾਲੀ ਆਦਿ ਕਈ ਥਾਂਵਾਂ ਤੇ ਉਹਨਾਂ ਨੇ ਅਸ਼ਲੀਲਤਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਸਰਕਾਰ ਦੇ ਮੰਤਰੀਆਂ ਨੇ ਉਹਨਾਂ ਦੀ ਗੱਲ ਵੀ ਬੜੇ ਧਿਆਨ ਨਾਲ ਸੁਣੀ ਹੈ। ਫਿਰ ਵੀ ਗੱਲ ਨਹੀਂ ਬਣ ਰਹੀ।
ਇਹ ਸ਼ਲਾਘਾ ਕਰਦਿਆਂ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਓ. ਟੀ. ਟੀ. ਪਲੇਟਫਾਰਮਾਂ ਦੀਆਂ ਵੈਸਾਇਟਾਂ ਅਤੇ ਐਪਸ ਦੇ ਕਈ ਮੰਚ ਅਸ਼ਲੀਲ ਅਤੇ ਲੱਚਰ ਸਮੱਗਰੀ ਪ੍ਰਸਾਰਿਤ ਕਰਕੇ ਸਾਡੀਆਂ ਨੌਜਵਾਨੀ ਅਤੇ ਆਉਂਣ ਵਾਲੀਆਂ ਨਸਲਾਂ ਨੂੰ ਤਬਾਹ ਅਤੇ ਗੁੰਮਰਾਹ ਕਰ ਰਹੀਆਂ ਹਨ ਪਰ ਅਸ਼ਲੀਲਤਾ, ਲਚੱਰਤਾ, ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਚਾਰ ਕਰ ਰਹੀ ਗੀਤਕਾਰੀ ਅਤੇ ਗਾਇਕੀ ਅਤੇ ਪਬਜੀ ਵਰਗੇ ਮੰਚਾ ਉਪਰ ਵੀ ਪਬੰਧੀ ਲਾਉਣ ਲਈ ਕੇਂਦਰ ਸਰਕਾਰ ਗੰਭੀਰਤਾ ਨਾਲ ਸੋਚੇ ਕਿਉਂਕਿ ਇਸ ਕਿਸਮ ਦੀ ਗਾਇਕੀ ਅਤੇ ਗੀਤਕਾਰੀ ਵੀ ਸਮਾਜ ਵਿਚ ਨਸ਼ਿਆਂ, ਅਪਾਰਧਿਕ ਮਾਮਲਿਆਂ ਅਤੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਵਧਾਉਂਣ ਵਿਚ ਸਹਾਈ ਹੋ ਰਹੀ ਹੈ।ਅਤੇ ਪਬਜੀ ਵਰਗੇ ਪਲੇਟਫਾਰਮ ਸਮਾਜ ਖਾਸ ਤੌਰ ’ਤੇ ਅਲੜ ਉਮਰ ਦੇ ਬੱਚਿਆਂ ਵਿਚ ਹਿੰਸਕ ਪ੍ਰਵਿਰਤੀ ਅਤੇ ਰੁਝਾਨ ਵਧਾ ਰਹੇ ਹਨ।
ਆਧੁਨਿਕ ਸਮੇਂ ਦੀਆਂ ਇਨ੍ਹਾਂ
ਗੰਭੀਰ ਦਿਕੱਤਾਂ ਅਤੇ ਸੰਕਟਾਂ ਨੂੰ
ਤਮਾਮ ਰਾਜਨੀਤਿਕ ਧਿਰਾਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ
ਅਤੇ ਪ੍ਰੀਵਾਰਾਂ ਨੂੰ ਵੀ ਅੱਗੇ
ਆਉਂਣਾ ਚਾਹੀਦਾ ਹੈ।ਕਿਉਂਕਿ ਇਹ ਸਿਰਫ ਸਰਕਾਰਾਂ
ਦੀ ਹੀ ਸਾਡੀ ਸਭ
ਦੀ ਸਾਂਝੀ
ਜ਼ੁੰਮੇਵਾਰੀ ਹੈ।
No comments:
Post a Comment