ਕਿਹਾ:ਮੇਰੀ ਮਾਂ ਅਤੇ ਮੈਂ ਅਜਿਹੇ ਮੰਚਾਂ ਤੋਂ ਬਹੁਤ ਪਹਿਲਾਂ ਹੀ ਦੂਰੀ ਬਣਾ ਲਈ ਸੀ
ਟੀਵੀ ਅਤੇ ਫ਼ਿਲਮਾਂ ਦੀ ਦੁਨੀਆ: 27 ਜੁਲਾਈ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਸਪੈਸ਼ਲ ) >>
ਫ਼ਿਲਮਾਂ ਦੀਆਂ ਕਹਾਣੀਆਂ ਸਿਰਫ ਫਿਲਮੀਂ ਹੀ ਤਾਂ ਨਹੀਂ ਹੁੰਦੀਆਂ। ਉਹਨਾਂ ਵਿੱਚ ਕਾਫੀ ਕੁਝ ਹਕੀਕੀ ਵੀ ਹੁੰਦਾ ਹੈ। ਉਹਨਾਂ ਵਿਚਲੀ ਪੇਸ਼ਕਾਰੀ ਦੌਰਾਨ ਕਈ ਵਾਰ ਕਾਫੀ ਕੁਝ ਬਦਲ ਦੇਣਾ ਕਹਾਣੀ ਦੀ ਵੀ ਮਜਬੂਰੀ ਹੁੰਦੀ ਹੈ ਅਤੇ ਤਕਨੀਕ ਦੀ ਵੀ। ਕਈ ਵਾਰ ਸਿਆਸੀ ਦਬਾਅ ਵਾਲੇ ਖਦਸ਼ੇ ਵੀ ਕਾਫੀ ਕੁਝ ਕਰਨ ਲਈ ਮਜਬੂਰ ਕਰ ਦੇਂਦੇ ਹਨ। ਅਤੀਤ ਦੀ ਸੱਤਸ਼ਾਹੀ ਤੋਂ ਲੈ ਕੇ ਮੌਸਾਦ ਅਤੇ ਇਰਾਨ ਦੀ ਜੰਗ ਦਰਮਿਆਨ ਵਿੱਚ ਹਨੀ ਟਰੈਪ ਵਾਲੇ ਇਸ ਹਥਿਆਰ ਨੇ ਬਹੁਤ ਹੀ ਅਹਿਮ ਕਾਰਗੁਜ਼ਾਰੀ ਦਿਖਾਈ ਹੈ।
ਉਂਝ ਵੀ ਲੋਕਪੱਖੀ ਤਾਕਤਾਂ ਦਾ ਵਿਰੋਧ ਅਕਸਰ ਲੋਕ ਦੋਖੀ ਅਨਸਰਾਂ ਨਾਲ ਹੀ ਹੋਇਆ ਕਰਦਾ ਹੈ। ਇਹ ਲੋਕ ਵਿਰੋਧੀ ਤਾਕਤਾਂ ਆਪਣੇ ਮੁਨਾਫਿਆਂ ਲਈ ਦੁੱਧ ਵਿੱਚ ਪਾਣੀ ਵੀ ਮਿਲ ਸਕਦੀਆਂ ਹਨ ਅਤੇ ਕੋਈ ਸਫੇਦ ਪਾਊਡਰ ਵੀ ਜਿੰਦਾ ਇੱਕ ਚਮਚੇ ਨਾਲ ਦਸ ਵੀਹ ਲੀਟਰ ਦੁੱਧ ਤਿਆਰ ਕਰ ਦੇਂਦਾ ਹੈ। ਸਿਰਫ ਇਹੀ ਨਹੀਂ ਮਲਾਈ ਵੀ ਮੋਤੀ ਲਿਆ ਕੇ ਦਿਖਾਉਂਦਾ ਹੈ ਪਰ ਅਸਲ ਵਿੱਚ ਉਹ ਦੁੱਧ ਨਹੀਂ ਹੁੰਦਾ। ਇਹ ਲੋਕ ਵਿਰੋਧੀ ਸਭਨਾਂ ਖੇਤਰਾਂ ਦੇ ਨਾਲ ਨਾਲ ਸੱਭਿਆਚਾਰਕ ਖੇਤਰਾਂ ਵਿੱਚ ਵੀ ਅਸ਼ਲੀਲਤਾ ਵਰਗਾ ਸੁਹਜ ਸੁਆਦ ਪਰੋਸ ਸਕਦੇ ਹਨ।
ਆਮ ਤੌਰ 'ਤੇ ਇਸ ਪਾਸੇ ਗੈਰ ਗੰਭੀਰ ਰਹਿਣ ਵਾਲੀਆਂ ਸਰਕਾਰਾਂ ਏਧਰ ਧਿਆਨ ਹੀ ਨਹੀਂ ਦੇਂਦੀਆਂ ਜਾਨ ਮਚਲੀਆਂ ਬਣੀਆਂ ਰਹਿੰਦੀਆਂ ਹਨ। ਸੱਤਾ 'ਤੇ ਕਾਬਜ਼ ਧੜਿਆਂ ਨੂੰ ਕਈ ਵਾਰ ਜਾਪਦਾ ਹੈ ਕਿ ਮੁੰਡੇ ਕੁੜੀਆਂ ਏਧਰ ਰੁਝੇ ਰਹਿਣ ਤਾਂ ਉਹਨਾਂ ਦੀ ਸੋਚ ਕ੍ਰਾਂਤੀ ਦੇ ਖੜਕੇ ਦੜਕੇ ਵੱਲ ਨਹੀਂ ਜਾਵੇਗੀ ਜਾਂ ਬਿਲਕੁਲ ਹੀ ਘੱਟ ਜਾਵੇਗੀ। ਇਸ ਤਰ੍ਹਾਂ ਸਿਆਸੀ ਤੌਰ ਤੇ ਉਦਾਸੀਨ ਹੋਏ ਨੌਜਵਾਨ ਵਰਗ ਤੋਂ ਸਰਕਾਰਾਂ ਨੂੰ ਵੀ ਈ ਕਦੇ ਕੋਈ ਖਤਰਾ ਨਹੀਂ ਰਹਿੰਦਾ। ਨਸ਼ਿਆਂ ਵਿੱਚ ਡੁੱਬੇ ਅਤੇ ਅਸ਼ਲੀਲਤਾ ਵਿੱਚ ਗਰਕੇ ਨੌਜਵਾਨ ਵਰਗ ਨੇ ਕਦੇ ਦੇਸ਼ ਅਤੇ ਦੁਨੀਆ ਲਈ ਕੁਝ ਵੀ ਚੱਜ ਦਾ ਨਹੀਂ ਕੀਤਾ। ਕਦੇ ਕੁਝ ਨਹੀਂ ਸੰਵਾਰਿਆ। ਸ਼ੁਕਰ ਹੈ ਸਰਕਾਰ ਨੂੰ ਇਸ ਸਬੰਧੀ ਕੁਝ ਚੇਤੇ ਆਇਆ ਹੈ ਅਤੇ ਸਰਕਾਰ ਨੇ ਐਕਸ਼ਨ ਲਿਆ ਹੈ।
ਹਾਲ ਹੀ ਵਿੱਚ ਆਈਆਂ ਖਬਰਾਂ ਮੁਤਾਬਿਕ ਸਰਕਾਰ ਵੱਲੋਂ ALTT, ULLU, ਅਤੇ 23 ਹੋਰ OTT ਪਲੇਟਫਾਰਮਾਂ 'ਤੇ ਕਥਿਤ ਤੌਰ 'ਤੇ ਅਸ਼ਲੀਲ ਅਤੇ ਅਸ਼ਲੀਲ ਸਮੱਗਰੀ ਦੀ ਮੇਜ਼ਬਾਨੀ ਕਰਨ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ, ਏਕਤਾ ਕਪੂਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ।
ਉਸਨੇ ਇੰਸਟਾਗ੍ਰਾਮ 'ਤੇ ਸਪੱਸ਼ਟ ਕੀਤਾ ਕਿ ਨਾ ਤਾਂ ਉਸਦਾ ਅਤੇ ਨਾ ਹੀ ਉਸਦੀ ਮਾਂ, ਸ਼ੋਭਾ ਕਪੂਰ ਦਾ ALTT ਨਾਲ ਕੋਈ ਸਬੰਧ ਹੈ। ਉਸਨੇ ਅੱਗੇ ਜ਼ੋਰ ਦਿੱਤਾ ਕਿ ਦੋਵਾਂ ਨੇ ਜੂਨ 2021 ਵਿੱਚ ਇਸ ਬਹੁ ਚਰਚਿਤ ਪਲੇਟਫਾਰਮ ਨਾਲ ਆਪਣਾ ਸਬੰਧ ਖਤਮ ਕਰ ਦਿੱਤਾ ਸੀ।
ਇਸ ਸੰਬੰਧੀ ਜਾਰੀ ਕੈਪਸ਼ਨ ਵਿੱਚ ਉਸਨੇ ਲਿਖਿਆ, "ਜਿਸ ਕਿਸੇ ਨਾਲ ਵੀ ਇਹ ਸੰਬੰਧਤ ਹੋਵੇ।"
ਉਸਦੇ ਬਿਆਨ ਵਿੱਚ ਇਹ ਵੀ ਲਿਖਿਆ ਸੀ, "BSE ਅਤੇ NSE 'ਤੇ ਸੂਚੀਬੱਧ, ਬਾਲਾਜੀ ਟੈਲੀਫਿਲਮਜ਼ ਲਿਮਟਿਡ, ਇੱਕ ਪੇਸ਼ੇਵਰ ਤੌਰ 'ਤੇ ਚਲਾਈ ਜਾਣ ਵਾਲੀ ਮੀਡੀਆ ਸੰਸਥਾ ਹੈ ਅਤੇ ALT ਡਿਜੀਟਲ ਮੀਡੀਆ ਐਂਟਰਟੇਨਮੈਂਟ ਲਿਮਟਿਡ (ਪਹਿਲਾਂ ਇਸਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ) ਦੇ ਹਾਲ ਹੀ ਵਿੱਚ ਏਕੀਕਰਨ ਤੋਂ ਬਾਅਦ, ਜਿਸਨੂੰ ਮਾਨਯੋਗ NCLT ਦੁਆਰਾ ਵਿਧੀਵਤ ਤੌਰ 'ਤੇ ਮਨਜ਼ੂਰੀ ਦਿੱਤੀ ਗਈ ਹੈ, ਇਹ 20 ਜੂਨ, 2025 ਤੋਂ ALTT ਦਾ ਸੰਚਾਲਨ ਕਰਦੀ ਹੈ।"
ਖੈਰ ਇਹ ਇੱਕ ਸੁਖਾਵਾਂ ਮੋੜ ਹੀ ਹੈ। ਬਾਕੀ ਕਲਾਕਾਰਾਂ ਨੂੰ ਵੀ ਇਸ ਇੱਲਤਬਾਜ਼ੀ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ।