Friday, October 31, 2025

“Me No Pause Me Play”

A film that awaken something within


New Delhi
: (By Punjab Screen Special//Entertainment Desk)::

There are films that entertain, and then there are films that awaken something within.

Me No Pause Me Play” belongs to the latter, a film that speaks to every woman who has ever been told her time has passed.

Directed by Samar K. Mukherjee and inspired by Manoj Kumar Sharma’s heartfelt book, the film explores menopause not as an end, but as the rebirth of strength, grace, and identity. It is a cinematic poem that celebrates a woman’s right to evolve, to pause, and to begin again unapologetically.

The story weaves together moments of vulnerability and power, silence and rediscovery.

It reminds audiences that menopause is not about losing youth but about finding a deeper rhythm  one that beats with wisdom and freedom.

Featuring stellar performances by Kamya Punjabi, Deepshikha Nagpal, and Manoj Kumar Sharma, the film also stars Aman Verma, Karan Singh Chhabra, and Amy Misobbah in pivotal roles.

Dance icon Sudha Chandran delivers a breathtaking performance; her dance becomes the language of resilience and rebirth, a metaphor for every woman who learns to dance again after the world calls her still.

The film’s soul-stirring title track, voiced by the legendary Usha Uthup, echoes empowerment, rhythm, and the ageless beauty of courage.

Written by Manoj Kumar Sharma and Shakeel Qureshi, the screenplay flows like a diary of emotions raw, real, and deeply human.

As the world still hesitates to talk about menopause, “Me No Pause Me Play” steps forward with compassion, art, and courage.

It is not merely a film  it is a movement, a mirror, and a message that says:

“When life hits pause, true courage lies in pressing play.”

The film will have its world premiere on 28th November 2025, marking a historic moment in Indian cinema a film that doesn’t just tell a story but heals through it.

Monday, October 27, 2025

PAU ਵਾਟਰ ਇੰਜੀਨੀਅਰਿੰਗ ਵਿਭਾਗ ਦੇ ਦਫਤਰ ਵਿੱਚ ਪ੍ਰਦਰਸ਼ਨ

Emailed on Monday 27th October 2025 at 4:14 PM Regarding PAU union

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਐਗਜ਼ੈਕੁਟਿਵ ਕੌਂਸਲ ਵੱਲੋ ਤਿੱਖੇ ਰੋਸ ਅਤੇ ਟੋਹੜਾ ਪ੍ਰਗਟਾਵਾ 

ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇੇ ਸੋਇਲ ਮੁਖੀ ਡਾ: ਜੇ.ਪੀ.ਸਿੰਘ ਹੋਏ ਆਹਮੋ ਸਾਹਮਣੇ  


ਲੁਧਿਆਣਾ: 27 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਸਪੈਸ਼ਲ ਡੈਸਕ)::

ਕੋਈ ਵੇਲਾ ਸੀ ਜਦੋਂ ਸੀਪੀਆਈ ਦੇ ਲੀਡਰ ਕਾਮਰੇਡ ਰੂਪ ਸਿੰਘ ਰੂਪ ਅਤੇ ਡੀ ਪੀ ਮੌੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਲੀਡਰਾਂ ਵਿੱਚੋਂ ਜੁਝਾਰੂ ਸੁਭਾਅ ਵਾਲੇ ਲੀਡਰਾਂ ਵਿੱਚੋਂ ਗਿਣੇ ਜਾਂਦੇ ਸਨ। ਮੁਲਾਜ਼ਮਾਂ ਲਈ ਉਹ ਵੇਲਾ ਸੰਘਰਸ਼ਾਂ ਦੇ ਬਾਵਜੋਂਦ ਬੜਾ ਸੁਨਹਿਰਾ ਵੇਲਾ ਗਿਣਿਆ ਜਾਂਦਾ ਸੀ। ਜਦੋਂ ਕਾਮਰੇਡ ਰੂਪ 'ਤੇ ਗੋਲੀ ਚੱਲੀ ਤਾਂ ਜਾਪਿਆ ਸੀ ਕਿ ਖੱਬੀ ਧਿਰ ਦਾ ਇਹ ਮੋਰਚਾ ਸ਼ਾਇਦ ਟੁੱਟ ਜਾਏਗਾ। ਇਸ ਬਜ਼ੁਕ ਸਥਿਤੀ ਵਿੱਚ ਕਾਮਰੇਡ ਮੌੜ ਨੇ ਇਹ ਕਮਾਨ ਸੰਭਾਲੀ ਅਤੇ ਮੁਲਾਜ਼ਮਾਂ ਦੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਇੱਕ ਪਾਸੇ ਦਹਿਸ਼ਤਗਰਦੀ ਵਾਲਾ ਮਾਹੌਲ ਅਤੇ ਦੂਜੇ ਪਾਸੇ ਉਦੋਂ ਵੀ ਕਈ ਉੱਚ ਅਫਸਰ ਅਜਿਹੇ ਸਨ ਜਿਹੜੇ ਆਪਣੇ ਆਪ ਉਣ ਨਾਢੂ ਖਾਂ ਮਸਝਦੇ ਸਨ। ਉਸ ਵੇਲੇ ਦੇ ਦੌਰ ਦੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਹਨ ਕਿ ਕਿਵੇਂ ਕਾਮਰੇਡ ਮੌੜ ਨੇ ਮੁਲਾਜ਼ਮਾਂ ਦੇ ਹੱਕਾਂ ਦੀਆਂ ਮੰਗਾਂ ਦ੍ਰਿੜਤਾ ਵਾਲੇ ਸਟੈਂਡ ਨਾਲ ਮਨਵਾਈਆਂ। ਫਿਰ ਇੱਕ ਸਮਾਂ ਆਇਆ ਹਜਦੋਂ ਕਾਮਰੇਡ ਮੌੜ ਰਿਟਾਇਰ ਹੋ ਗਏ। ਉਸ ਖਲਾਅ ਵਾਲੇ ਸਾਮਣੇ ਵਿੱਚ ਕਾਮਰੇਡ ਮੌੜ ਦੀਆਂ ਸਲਾਹਾਂ ਨਾਲ ਮੁਲਾਜ਼ਮਾਂ ਨੇ ਕਾਮਰੇਡ ਬਲਦੇਵ ਵਾਲਿਆਂ ਨੂੰ ਆ[ਨੇ ਆਗੂ ਵੱਜੋਂ ਤਰਜੀਹ ਦਿੱਤੀ। 

ਇਸ ਸਨਮਾਨਯੋਗ ਅਹੁਦੇ ਨਾਲ ਨਿਵਾਜੇ ਜਾਣ ਮਗਰੋਂ ਛੇਤੀ ਹੀ ਕਾਮਰੇਡ ਬਲਦੇਵ ਸਿੰਘ ਵਾਲੀਆ  ਨੇ ਵੀ ਸਾਬਿਤ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਖੱਬੇ ਪੱਖੀਆ ਮੁਲਾਜ਼ਮਾਂ ਦੇ ਜੁਝਾਰੂ ਸੁਭਾਅ ਵਾਲੀ ਇਸ ਰਵਾਇਤ ਨੂੰ ਟੁੱਟਣ ਨਹੀਂ ਦੇਣਗੇ। ਬਹੁਤ ਵਾਰ ਮੌਕੇ ਆਏ ਜਦੋਂ ਇਹ ਗੱਲ ਸਾਬਿਤ ਵੀ ਹੋਈ। ਅੱਜ ਫੇਰ ਇੱਕ ਵਾਰ ਅਜਿਹੀ ਸਥਿਤੀ ਆਈ ਜਦੋਂ ਇਮਤਿਹਾਨ ਵਰਗੀ ਹਾਲਤ ਸੀ। ਉੱਚ ਅਧਿਕਾਰੀਆਂ ਨਾਲ ਆਹਮਣੇ ਸਾਹਮਣੇ ਗੱਲ ਕਰਨੀ ਜ਼ਰੂਰੀ ਹੋ ਗਈ ਸੀ। 

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਡਾ: ਜੇ.ਪੀ. ਸਿੰਘ ਵੱਲੋ ਪਿਛਲੇ ਲੰਬੇ ਸਮੇ ਤੋ ਮੁਲਾਜ਼ਮਾਂ ਨੂੰ ਨਾਜਾਇਜ ਤੰਗ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਧੱਕੇ ਨਾਲ ਉਹਨਾਂ ਦੀ ਜਾਬ-ਪ੍ਰੋਫਾਈਲ ਦੇ ਉਲਟ ਚਾਰਜ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਜਿਹਨਾਂ  ਮੁਲਾਜ਼ਮਾਂ ਕੋਲ ਇੱਕ ਤੋ ਵੱਧ ਲੈਬਾਂ ਦਾ ਚਾਰਜ ਦਿੱਤਾ ਹੋਇਆ ਹੈ ਉਹਨਾਂ ਮੁਲਾਜ਼ਮਾਂ ਨੂੰ ਹੋਰ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਧਾਨ ਵਾਲੀਆ ਨੇ ਦੱਸਿਆ ਕਿ ਸਾਡੇ ਇੱਕ ਮੁਲਾਜ਼ਮ ਦੀ ਸਲਾਨਾ ਗੁਪਤ ਰਿਪੋਰਟ ਉਸ ਦੇ ਇੰਚਾਰਜ਼ ਵੱਲੋ ਬਹੁਤ ਚੰਗਾ ਲਿਖੀ ਗਈ ਜੋ ਕਿ ਮੁਖੀ ਵੱਲੋ ਨਾ-ਤਸੱਲੀਬਖਸ਼ ਕਰ ਦਿੱਤੀ ਗਈ। ਇਸ ਤੋ ਇਲਾਵਾ ਅਧਿਕਾਰੀਆ ਨਾਲ ਮਿਲ ਕੇ ਸਾਡੇ ਇੱਕ ਮੁਲਾਜ਼ਮ ਨੂੰ ਗਲਤ ਚਾਰਜ਼ਸ਼ੀਟ ਜਾਰੀ ਕੀਤੀ ਗਈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਐਗਜੈਕਟਿਵ ਕੌਂਸਲ ਵੱਲੋ ਇਸ ਸਬੰਧੀ ਡ: ਜੇ.ਪੀ.ਸਿੰਘ ਨਾਲ ਕਈ ਵਾਰ ਮੁਲਾਕਾਤ ਕਰਕੇ ਇਹਨਾਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ, ਪਰੰਤੂ ਉਸ ਦੇ ਉਪਰ ਕੋਈ ਅਸਰ ਨਹੀ ਹੋਇਆ। ਇਸ ਸਬੰਧੀ ਉਚੇਰੇ ਅਧਿਕਾਰੀਆਂ ਨੂੰ ਜਾਣੂ ਕਰਾਈਆ ਗਿਆ ਅਤੇ ਲਿਖਤੀ ਰੂਪ ਵਿੱਚ ਦਿੱਤਾ ਗਿਆ। ਪਰੰਤੂ ਕਿਸੇ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ। ਜਿਸ ਕਾਰਨ ਐਗਜੈਕਟਿਵ ਕੋਂਸਲ ਵੱਲੋ ਮਜ਼ਬੂਰ ਹੋ ਕੇ ਇਹ ਰਾਹ ਅਖਤਿਆਰ ਕਰਨਾ ਪਿਆ। ਇਸ ਉਪਰੰਤ ਐਗਜੈਕਿਟਵ ਕੌਸਲ ਵੱਲੋ ਡਾ: ਜੇ.ਪੀ.ਸਿੰਘ ਨੂੰ ਦੋ ਦਿਨ ਦਾ ਟਾਇਮ ਦਿੱਤਾ ਗਿਆ, ਕਿ ਉਸ ਵੱਲੋ ਜੋ ਗਲਤ ਆਰਡਰ ਕੀਤੇ ਗਏ ਹਨ ਉਹ ਵਾਪਿਸ ਲਏ ਜਾਣ ਅਤੇ ਪੀ.ਏ.ਯੂ. ਅਥਾਰਟੀ ਨੂੰ ਵੀ ਬੇਨਤੀ ਕੀਤੀ ਕਿ ਜੋ ਇਸ ਵੱਲੋ ਸਾਡੇ ਮੁਲਾਜ਼ਮ ਨੂੰ ਗਲਤ ਚਾਰਜ਼ਸ਼ੀਟ ਜਾਰੀ ਕੀਤੀ ਗਈ ਹੈ ਉਹ ਵਾਪਿਸ ਲਈ ਜਾਵੇ ਅਤੇ ਜੋ ਗੁਪਤ ਰਿਪੋਰਟਾਂ ਗਲਤ ਤਰੀਕੇ ਨਾਲ ਖਰਾਬ ਕੀਤੀਆ ਗਈਆ ਹਨ ਉਹ ਠੀਕ ਕੀਤੀਆ ਜਾਣ ਨਹੀ ਤਾਂ ਇਸ ਦੇ ਖਿਲਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੋਕੇ ਲਾਲ ਬਹਾਦਰ ਯਾਦਵ, ਬਿੱਕਰ ਸਿੰਘ, ਨਵਨੀਤ ਸ਼ਰਮਾਂ , ਨਰਿੰਦਰ ਸਿੰਘ ਸੇਖੋ, ਕੇਸ਼ਵ ਸੈਣੀ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ, ਸਿੰਘ, ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਪ੍ਰਿੰਸ ਗਰਗ, ਹੁਸਨ ਕੁਮਾਰ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ ਸੈਣੀ ਅਤੇ ਤੇਜਿੰਦਰ ਸਿੰਘ ਵੀ ਹਾਜ਼ਰ ਰਹੇ।

ਆਉਣ ਵਾਲਾ ਸਮਾਂ ਨਿਸਚੇ ਹੀ ਵਧੇਰੇ ਇਮਤਿਹਾਨਾਂ ਵਾਲਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਅਤੇ ਮੁਲਾਜ਼ਮ  ਸੰਗਠਨ ਕੀ ਕੀ ਪੈਂਤੜਾ ਲੈਂਦੇ ਹਨ ਇਸ ਦਾ ਪਤਾ ਵੀ ਨਾਲ ਨਾਲ ਲੱਗਦੇ ਹੀ ਰਹਿਣਾ ਹੈ। 

Thursday, October 23, 2025

ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ 'ਗੁਰੂ ਚਰਨ ਯਾਤਰਾ' ਨਾਲ ਜੁੜਨ ਦੀ ਅਪੀਲ

ਪ੍ਰਧਾਨ ਮੰਤਰੀ ਦਫਤਰ//Posted On: 22 OCT 2025 6:11 PM by PIB Chandigarh//ਪੰਜਾਬ ਸਕਰੀਨ ਸਪੈਸ਼ਲ 

ਯਾਤਰਾ ਨਾਲ ਜੁੜ ਕੇ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਦੀ ਵੀ ਖਾਸ ਅਪੀਲ

ਨਵੀਂ ਦਿੱਲੀ: 22 ਅਕਤੂਬਰ 2025: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਸਪੈਸ਼ਲ)::

ਸਿੱਖ ਪੰਥ ਵਿੱਚ ਜੋੜਿਆਂ ਦੀ ਸੇਵਾ ਨੂੰ ਬਹੁਤ ਅਹਿਮੀਅਤ ਹਾਸਲ ਹੈ। ਜੋੜਿਆਂ ਦੀ ਸੇਵਾ ਦੇਖਣੀ ਹੋਵੇ ਤਾਂ ਕਿਸ ਵੀ ਗੁਰਧਾਮ ਦੇ ਜੌੜਾ ਘਰ ਵਿੱਚ ਕਦੇ ਵੀ ਜਾ ਕੇ ਦੇਖ ਲਓ।  ਲੋਕ ਬੜੀ ਸ਼ਰਧਾ ਨਾਲ ਸਾਰੀ ਸਾਰੀ ਰਾਤ ਅਤੇ ਸਾਰਾ ਸਾਰਾ ਦਿਨ ਜੁੜੀਆਂ ਦੀ ਸੇਵਾ ਕਰਦੇ ਹਨ। ਉਹਨਾਂ ਜੁੜੀਆਂ ਨੰ ਬੜੇ ਪਿਆਰ ਅਤੇ ਸਤਿਕਾਰ ਨਾਲ ਝਾੜਿਆ ਪੂੰਝਿਆ ਜਾਂਦਾ ਹੈ। ਬਹੁਤ ਸਾਰੇ ਗੁਰਧਾਮਾਂ ਦੀਆਂ ਥਾਂਵਾਂ ਅਜਿਹੀਆਂ ਵੀ ਹਨ। ਜਿਥੇ ਬਾਕਾਇਦਾ ਬੂਟ ਪਾਲਿਸ਼ ਕਰ ਕੇ ਉਹਨਾਂ ਨੂੰ ਚਮਕ ਦਿੱਤਾ ਜਾਂਦਾ ਹੈ। ਕਈ ਸ਼ਰਧਾਲੂ ਅਜਿਹੇ ਵੀ ਹਨ ਜਿਹੜੇ ਸੰਗਤਾਂ ਵਿੱਚ ਆਏ ਹੁਣਾਂ ਸ਼ਰਧਾਲੂਆਂ ਦੇ ਜੁੜੀਆਂ 'ਤੇ ਨਜ਼ਰ ਰੱਖਦੇ ਹਨ ਜਿਹੜੇ ਕਿਸੇ ਨਸ ਕਿਸੇ ਵਜ੍ਹਾ ਕਰਕੇ ਟੁੱਟ ਜਾਂਦੇ ਹਨ ਜਾਂ ਕਮਜ਼ੋਰ ਹੋ ਕੇ ਟੁੱਟਣ ਵਾਲੇ ਹੋ ਜਾਂਦੇ ਹਨ। ਨਜ਼ਰ ਰੱਖਣ ਵਾਲੇ ਸ਼ਰਧਾਲੂ ਇਹਨਾਂ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਗੁਰਦਵਾਰਾ ਸਾਹਿਬ ਦੇ ਬਾਹਰ ਹੀ ਨੇੜੇ ਸਥਿਤ ਜੁੜੀਆਂ ਵਾਲੀ ਦੁਕਾਨ 'ਤੇ ਲਾਇ ਜਾਂਦੇ ਹਨ ਅਤੇ ਨਵਾਂ ਜੌੜਾ ਲੈਕੇ ਦੇਂਦੇ ਹਨ। ਘਰ ਪਾਉਣ ਵਾਸਤੇ ਵੀ ਚੱਪਲ, ਸਲੀਪਰ ਜਾਂ ਜੌੜਾ ਲੈਕੇ ਦੇਂਦੇ ਹਨ ਇਸਦਾ ਕੋਈ ਪੈਸੇ ਨਹੀਂ ਲਿਆ ਜਾਂਦਾ। ਇਹ ਸ਼ਰਧਾ ਅਤੇ ਆਸਥਾ ਹੈ ਸੰਗਤਾਂ ਦੇ ਜੁੜੀਆਂ ਨਾਲ। ਬੜੀ ਸ਼ਰਧਾ ਵਾਲੇ ਇਹ ਸ਼ਰਧਾਲੂ ਜੌੜਿਆਂ  ਦੀ ਸੇਵਾ ਦੌਰਾਨ ਫਰਸ਼ 'ਤੇ ਡਿੱਗਣ ਜਾਂ ਜੁੱਤੀਆਂ, ਬੂਟਾਂ ਜਾਂ ਚੱਪਲਾਂ  ਤੋਂ ਝੜਣ ਵਾਲੀ ਮਿੱਟੀ ਨੂੰ ਬੜੇ ਅਦਬ ਨਾਲ ਪੁੜੀਆਂ ਵਿਚ ਸੰਭਾਲੀਆਂ ਜਾਂਦਾ ਹੈ। ਇਹਨਾਂ ਪੁੜੀਆਂ ਨੂੰ ਲੋਕ ਬੜੇ ਅਦਬ ਨਾਲ ਘਰ ਲਾਇ ਜਾਂਦੇ ਹਨ। ਕਈ ਵੱਡੇ ਵੱਡੇ ਨਾਮੀ ਕਥਾਵਾਚਕ ਇਸ ਚਰਣ ਧੂੜ ਸੰਬੰਧੀ ਕਈ ਚਮਤਕਾਰਾਂ ਵਾਲਿਆਂ ਕਹਾਣੀਆਂ ਵੀ ਸੁਣਾਉਂਦੇ ਹਨ। 

ਮਸਕੀਨ ਜੀ ਦਿੱਲੀ ਦੇ ਧਾਰਮਿਕ ਸਮਾਗਮਾਂ ਦੀ ਇੱਕ ਕਹਾਣੀ ਸੁਣਾਇਆ ਕਰਦੇ ਸਨ। ਉਹ ਦੱਸਿਆ ਕਰਦੇ ਸਨ ਕਿ ਕੋਈ ਮੁਸਲਿਮ ਫਕੀਰ ਸੀ ਜਿਸ ਕੋਲੋਂ ਮਿਲੀ ਵਿਭੂਤੀ ਨਾਲ ਬੜੀਆਂ ਬੜੀਆਂ ਦੇ ਕਾਰਜ ਸਿੱਧ ਹੋਇਆ ਕਰਦੇ ਸਨ। ਬੜੀਆਂ ਭੀੜਾਂ ਜੁੜਦੀਆਂ। ਉਹ ਆਮ ਤੌਰ ਤੇ ਸਭਨਾਂ ਤੇ ਉਸ ਵਿਭੂਤੀ ਦੀ ਕਿਰਪਾ ਕਰਦਾ ਅਤੇ ਸਭਨਾਂ ਨੂੰ ਦੇਂਦਾ।  ਦੇਖ ਦੇਖੀ ਇੱਕ ਸਿੰਘ ਵੀ ਸ਼ਰਧਾਲੂ ਬਣ ਗਿਆ। ਦੋ ਚਾਰ ਦਿਨ ਮਗਰੋਂ ਉਸਨੇ ਵੀ ਵਿਭੂਤੀ ਵਾਲੀ ਪੁੜੀ ਮੰਗੀ ਤਾਂ ਉਸ ਫਕੀਰ ਨੇ ਉਸਨੂੰ ਨਾਂਹ ਕਰ ਦਿੱਤੀ ਅਤੇ ਵਾਪਸੀ ਭੇਜ ਦਿੱਤਾ। ਪਰ ਉਸ ਸਿੱਖ ਸ਼ਰਧਾਲੂ ਨੇ ਆਉਣਾ ਜਾਣਾ ਨਾ ਛੱਡਿਆ ਅਤੇ ਲਾਈਨ ਵਿੱਚ ਲੱਗ ਜਾਇਆ ਕਰੇ। ਉਸ ਨੇ ਦੋ ਚਾਰ ਫਿਰ ਮਿੰਨਤ ਤਰਲਾ ਕੀਤਾ। ਇੱਕ ਦਿਨ ਸੰਗਤਾਂ ਵਿੱਚੋਂ ਹੀ ਕਿਸੇ ਦੀ ਸਿਫਾਰਿਸ਼ ਵੀ ਪੁਆਈ ਅਤੇ ਪੁੱਛਿਆ ਮੈਨੂੰ ਨਾਂਹ ਕਿਓਂ ਕਰ ਦਿੱਤੀ ਜਾਂਦੀ ਹੈ। 

ਅਖੀਰ ਇੱਕ ਦਿਨ ਉਸ ਫਕੀਰ ਨੇ ਉਸ ਨੂੰ ਕੋਲ ਬੁਲਾਇਆ ਅਤੇ ਪਿਆਰ ਅਤੇ ਝਾੜ ਵਾਲੇ ਮਿੱਠੇ ਲਹਿਜ਼ੇ ਵਿੱਚ ਦੱਸਿਆ। ਇਹ ਸਾਰੀ ਧੂੜ ਮੈਂ ਤੇਰੇ ਉਸ ਮਹਾਨ ਵਿਅਕਤੀ ਦੇ ਅਸਥਾਨ ਤੋਂ ਲਿਆਉਂਦਾ ਹਾਂ ਉਹ ਵਿਅ / ਉਹ ਮੇਰੇ ਨਾਲ ਨਾਰਾਜ਼ ਹੋਵੇਗਾ। ਉਹ ਵਿਅਕਤੀ ਅਸਲ ਵਿਚ ਤੇਰਾ ਬਾਪ ਹੈ। ਇਸ ਲਿਤੂੰ ਸਿਰਫ ਉਥੇ ਜਾਇਆ ਕਰ। ਕਿਧਰੇ ਹੋਰ ਜਾਂ ਦੀ ਲੋੜ ਨਹੀਂ। ਤੇਰੇ ਸਾਰੇ ਕੰਮ ਰਾਸ ਆ ਜਾਣਗੇ। ਉਸ ਫਕੀਰ ਨੇ ਭੇਦ ਖੋਹਲਿਆ ਕਿ ਮੈਂ ਇਹ ਸਾਰੀ ਚਰਨ ਧੂੜ ਗੁਰਦੁਆਰਾ ਸੀਸ ਗੱਜਣ ਸਾਹਿਬ ਤੋਂ ਲਿਆਉਂਦਾ ਹਾਂ। ਤੂੰ ਵੀ ਉੱਥੇ ਹੀ ਜਾ ਕੇ ਸਜਦਾ ਕਰਿਆ ਕਰ। ਹਿਸਾਬ ਲਾਓ ਜੌੜਿਆਂ ਦੀ ਅਹਿਮੀਅਤ ਦਾ! ਜਦੋਂ ਇਹ ਜੌੜੇ ਸੰਗਤ ਦੀ ਥਾਂ ਖੁਦ ਗੁਰੂ ਦੇ ਹੋਣ ਤਾਂ ਉਹਨਾਂ ਦਾ ਅਰਥ ਕਿੰਨਾ ਵੱਡਾ ਹੋ ਜਾਂਦਾ ਹੈ। 

ਹੁਣ ਸਬੱਬ ਬਣਿਆ ਹੈ ਜਦੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਗੁਰੂ  ਦੇ ਜੌੜੇ ਸਭਨਾਂ ਦੀ ਪਹੁੰਚ ਵੀ ਕੀਤੇ ਹਨ। ਹੁਣ ਸਾਰੀ ਸੰਗਤ ਜਾ ਕੇ ਇਹਨਾਂ ਜੌੜਿਆਂਨੂੰ ਸਜਦਾ ਵੀ ਕਰ ਸਕਦੀ ਹੈ। ਦਰਸ਼ਨ ਵੀ ਕਰ ਸਕਦੀ ਹੈ। ਸੰਗਤਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਪੂਰੀ ਦੀਆਂ ਸ਼ੁਕਰਗੁਜ਼ਾਰ ਵੀ ਹਨ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਗੁਰੂ ਚਰਨ ਯਾਤਰਾ' ਦੇ ਮੌਕੇ 'ਤੇ ਆਪਣੀਆਂ ਤਹਿ-ਦਿਲੋਂ ਵਧਾਈਆਂ ਦਿੱਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀਆਂ ਸਦੀਵੀ ਸਿੱਖਿਆਵਾਂ ਅਤੇ ਅਧਿਆਤਮਕ ਵਿਰਾਸਤ ਨੂੰ ਯਾਦ ਕੀਤਾ।

ਉਨ੍ਹਾਂ ਨਾਗਰਿਕਾਂ, ਖ਼ਾਸ ਕਰਕੇ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਇਸ ਅਧਿਆਤਮਕ ਯਾਤਰਾ ਵਿੱਚ ਹਿੱਸਾ ਲੈਣ ਅਤੇ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਦੀ ਅਪੀਲ ਕੀਤੀ।

ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਵਲੋਂ ਐਕਸ 'ਤੇ ਪਾਈ ਗਈ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ:

"ਮੈਂ ਕਾਮਨਾ ਕਰਦਾ ਹਾਂ ਕਿ 'ਗੁਰੂ ਚਰਨ ਯਾਤਰਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਉੱਤਮ ਆਦਰਸ਼ਾਂ ਨਾਲ ਸਾਡਾ ਨਾਤਾ ਨੂੰ ਹੋਰ ਡੂੰਘਾ ਹੋਵੇ। ਮੈਂ ਯਾਤਰਾ ਮਾਰਗ 'ਤੇ ਵਸਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪਵਿੱਤਰ 'ਜੋੜੇ ਸਾਹਿਬ' ਦੇ ਦਰਸ਼ਨ ਕਰਨ ਲਈ ਜ਼ਰੂਰ ਆਉਣ।"

ਐੱਮਜੇਪੀਐੱਸ/ਐੱਸਆਰ//(Release ID: 2181670)

Sunday, October 19, 2025

ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੁਝ ਕਹਿਦੇ ਹਨ-ਦਵਿੰਦਰ ਦਮਨ

Received From  Sanjeevan nat-karmi On 17th October 2025 at 6:22 PM

ਪਾਲੀ ਭੁਪਿੰਦਰ ਦੇ ਨਾਟਕ ‘ਟੈਰੋਰਿਸਟ ਕੀ ਪੇ੍ਰਮਿਕਾ’ ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਰੰਗਮੰਚ ’ਤੇ ਜ਼ੋਰਦਾਰ  ਵਾਪਸੀ

Powerful and Emotion-filled Return of Sawan Roopowali to Stage  After Seven Years with  “Terrorist Ki Premika”

 ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਨੇ ਵੀ ਛੱਡਿਆ ਖਾਸ ਪ੍ਰਭਾਵ 

*ਇਸ ਨਾਟਕ  ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ

*ਪੰਜਾਬੀ ਨਾਟਕ, ਰਾਸ਼ਟਰੀ ਦੇ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ--

*ਪਰ ਅਸੀਂ ਨਾਟਕਕਾਰ ਆਪ ਨੂੰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ-ਪਾਲੀ ਭੁਪਿੰਦਰ

ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਸਮਰਪਨ ਭਾਵਨਾ ਨੂੰ ਸਲਾਮ ਕਰਨਾ ਬਣਦਾ-ਸੁੱਖੀ ਬਰਾੜ

ਫਿਲਮੀ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਆ ਦੀ ’ਚ ਕਤਾਰ ’ਚ ਸਾਵਣ ਵੀ ਹੋਗੀ ਸ਼ੁਮਾਰ -ਸੰਜੀਵਨ


ਚੰਡੀਗੜ੍ਹ: 17 ਅਕਤੂਬਰ 2025: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਸਪੈਸ਼ਲ ਡੈਸਕ)::

ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਚਰਚਿੱਤ ਤੇ ਬੇਬਾਕ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਫਿਲਮਕਾਰ ਪਾਲੀ ਭੁਪਿੰਦਰ ਦੇ ਪੰਜਾਬੀ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ ’ ਦੇ ਹਿੰਦੀ-ਰੁਪਾਂਤਰਣ ਰਾਹੀਂ ਬਚਪਨ ਤੋਂ ਆਪਣੇ ਰੰਗਕਰਮੀ ਪਿਤਾ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਰਾਹੀਂ ਰੰਗਮੰਚ ਨਾਲ ਜੁੜੀ, ਵੱਡੇ ਅਤੇ ਛੋਟੇ ਪਰਦੇ ਦੀ ਤੇਜ਼ੀ ਨਾਲ ਉਭਰਦੀ ਅਦਾਕਾਰਾ ਸਾਵਣ ਰੂਪੋਵਾਲੀ (ਪੰਜਾਬੀ ਫਿਲਮ ਹਰਜੀਤਾ ਫੇਮ) ਦੀ ਸੱਤ ਸਾਲ ਬਾਅਦ ਰੰਗਮੰਚ ’ਤੇ ਜ਼ੋਰਦਾਰ ਜ਼ੋਰਦਾਰ ਅਤੇ ਭਾਵ-ਪੂਰਤ ਵਾਪਸੀ ਸੈਂਕੜੈ ਦਰਸ਼ਕਾਂ ਅਤੇ ਦਰਜਨਾਂ ਵਿਦਵਾਨਾਂ, ਨਾਟਕਰਮੀਆਂ, ਫਿਲਮ ਅਤੇ ਰੰਗਮੰਚ ਅਦਾਕਾਰਾਂ ਦੀ ਹਾਜ਼ਰੀ ਵਿਚ ਕੀਤੀ। 

ਨਾਟਕ ਦਾ ਮੰਚਣ ਮੂਵਿੰਗ ਸਟਾਰ ਪ੍ਰਡੋਕਸ਼ਨ ਵੱਲੋਂ ਅਭੀਸ਼ੇਕ ਤਿਵਾੜੀ ਦਾ ਨਿਰਦੇਸ਼ਨਾ ਹੇਠ ਹੋਏ ਨਾਟਕ ਵਿਚ ਲਕਸ਼ ਜੀ ਦੇ ਸੰਗੀਤ, ਹਰਮੀਤ ਭੁੱਲਰ ਦੇ ਰੌਸ਼ਨੀ ਪ੍ਰਬੰਧਨ ਅਤੇ ਸੁਪ੍ਰੀਤ ਦੇ ਪਹਿਰਾਵੇ ਦੀ ਵਿਊਂਤਬੰਦੀ ਨੇ ਨਾਟਕ ਦੇ ਪ੍ਰਭਾਵ ਨਾਲ ਹੋਰ ਪ੍ਰਭਾਵਸਾਲੀ ਬਣਾਉਂਣ ਵਿਚ ਆਪਣਾ ਯੋਦਾਨ ਪਾਇਆ

ਪਾਲੀ ਭੁਪਿੰਦਰ ਸਿੰਘ ਦੇ ਨਾਟਕ ਦੇ ਮੰਚਣਾਂ ਵੇਲੇ ਅਦਾਕਾਰ ਅਤੇ ਨਿਰਦੇਸ਼ਕ ਲਈ ਨਾਟਕ ਤੋਂ ਪਾਰ ਜਾ ਕੇ ਆਪਣੇ ਰੰਗ ਵਿਖਾਉਣ ਦੀ ਸੰਭਾਵਨਾ ਨਾ ਮਾਤਰ ਹੁੰਦੀ ਹੈ।ਪਾਲੀ ਦੇ ਨਾਟਕਾਂ ਦੀਆਂ ਸਕਰਿਪਟਾਂ ਦੇ ਜਾਦੂ ਵਿੱਚ ਹੀ ਦਰਸ਼ਕ ਬੰਨੇ ਜਾਂਦੇ ਹਨ ਪਰ ‘ਟੈਰੋਰਿਸਟ ਕੀ ਪ੍ਰੇਮਿਕਾ’ ਦਾ ਇਸ ਕਿਸਮ ਦਾ ਮੰਚਣ ਸੀ ਜਿਸ ਵਿੱਚ ਦਰਸ਼ਕ ਨਿਰਦੇਸ਼ਕ ਦੇ ਬੁਣੇ ਜਾਲ ਅਤੇ ਅਦਾਕਾਰਾਂ ਦੇ ਜਲੌਅ ਤੋਂ ਬੇਹੱਦ ਪ੍ਰਭਾਵਿਤ ਹੋਏ।ਸਾਵਣ ਰੂਪੋਵਾਲੀ ਨੇ ਅਨੀਤ ਦੇ ਕਿਰਦਾਰ ਵਿੱਚ ਕਮਾਲ ਦੇ ਹਾਵ-ਭਾਵ, ਅੱਖਾਂ ਵਿੱਚ ਲੱਖਾਂ ਰੰਗ, ਲੱਖਾਂ ਰੰਗਾਂ ਦੀਆਂ ਕਰੋੜਾਂ ਪਰਤਾਂ ਰਾਹੀਂ ਅਨੀਤ ਦੇ ਕਿਰਦਾਰ ਜੀਵੀਆ। ਟੈਰੋਰਿਸਟ ਦਾ ਉਤਕਰਸ਼ ਨੇ ਸਹਿਜਤਾ ਤੇ ਸੰਜਮ ਨਾਲ ਜੀਵਿਆ, ਡੀ.ਐੱਸ.ਪੀ ਦੇਵ ਦੇ ਕਿਰਦਾਰ ਵਿੱਚ ਮਯੰਕ ਸ੍ਰੀਵਾਸਤਵਾ ਅਤੇ ਸਿਪਾਹੀ ਵਸੰਤ ਸਾਗਰ ਖੂਬ ਨਿਭੇ।

ਨਾਟਕ ਦੇ ਮੰਚਣ ਉਪਰੰਤ ਨਾਟਕ ਦੇ ਲੇਖਕ ਪਾਲੀ ਭੁਪਿੰਦਰ ਨੇ ਨਾਟਕ ਦੇ ਮੰਚਣ ਤੋਂ ਸੰਤੁਸ਼ਟੀ ਜ਼ਾਹਿਰ ਕਰਦੇ ਕਿਹਾ ਕਿ ਪੰਜਾਬੀ ਨਾਟਕ, ਰਾਸ਼ਟਰੀ ਨਾਟਕ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ ਪਰ ਅਸੀਂ ਨਾਟਕਕਾਰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ।ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਰਹਿ ਚੱੁਕੇ ਪ੍ਰਧਾਨ ਦਵਿੰਦਰ ਦਮਨ ਨੇ ਕਿਹਾ ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੱੁਝ ਕਹਿ ਦਿੰਦੇ ਹਨ।ਪ੍ਰਸਿੱਧ ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਇਸ਼ਕ ਨੂੰ ਸਲਾਮ ਕਰਨਾ ਬਣਦਾ ਹੈ।ਉਨ੍ਹਾਂ ਵਿੱਤੀ ਮਦਦ ਵੀ ਦਿੱਤੀ।

ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਮੈਂ ਤਕਰੀਬਨ 10 ਸਾਲ ਬਾਅਦ ਮੈਂ ਸਾਵਣ ਨੂੰ ਦੂਸਰੀ ਵਾਰ ਮੰਚ ’ਤੇ ਵੇਖ ਰਿਹਾਂ ਹਾਂ। ਫਿਲਮਾਂ ਦੇ ਰੇੁਝਵਿਆਂ ’ਚੋ ਵਿਹਲ ਕੱਢੇ ਨਾਟਕ ਕਰਨ ਵਾਲਿਅ ਦੀ ਕਤਾਰ ਵਿਚ ਸਾਵਣ ਵੀ ਸ਼ੁਮਾਰ ਹੋ ਗਈ ਹੈ।ਇਸ ਮੌਕੇ ਹੋਰਾਂ ਤੋਂ ਇਲਾਵਾ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਸੁੱਖੀ ਚਾਹਲ, ਰਮਨ ਢਿੱਲੋਂ, ਦਵਿੰਦਰ ਦਵੀ,  ਗੋਵਰਧਨ ਗੱਬੀ, ਕਮਲ ਨੈਨ ਸਿੰਘ ਸੇਖੋਂ, ਜਗਦੀਪ ਵੜੈਚ, ਲਖਵਿੰਦਰ ਸਿੰਘ, ਤੋਂ ਇਲਾਵਾ ਭੁਪਿੰਦਰ ਸਿੰਘ ਮਲਿਕ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸਬਦੀਸ਼, ਭੱਟੀ ਭੜੀਆਲਾ,ਜੈਪਾਲ ਸਿੰਘ ਛਿੱਬਰ ਵੀ ਸ਼ਾਮਿਲ ਸਨ। 

The First Sensitive Film on Menopause to Hit Theatres on November 28

 Monday 17th November 2025 From Film Unit Media  Audience Waiting for Hindi feature film “ Me-No-Pause-Me-Play Chandigarh : 17th November 20...