Friday, November 14, 2025

2027 ਵੱਲ ਜਾਂਦੇ ਰਸਤੇ ਦੇਖੇ ਜਾ ਸਕਦੇ ਹਨ ਤਰਨਤਾਰਨ ਦੇ ਚੋਣ ਨਤੀਜਿਆਂ ਨਾਲ

Posted on Friday 14th November 2025 at 02:30 PM Regarding Tarn Taran Election Result (Punjab Screen Special)
ਪਾਲੀ ਭੁਪਿੰਦਰ ਸਿੰਘ ਦੀ ਪੋਸਟ ਸਹੀ ਮਾਰਗ ਦਿਖਾਉਣ ਵਾਲੀ ਵੀ ਹੈ

ਤਰਨਤਾਰਨ
//ਚੰਡੀਗੜ੍ਹ//ਮੋਹਾਲੀ: 14 ਨਵੰਬਰ 2025: (ਪੰਜਾਬ ਸਕਰੀਨ ਸਪੈਸ਼ਲ ਡੈਸਕ)::
ਪਾਲੀ ਭੁਪਿੰਦਰ ਸਿੰਘ 
ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਵੀ ਆ ਗਏ ਹਨ।
ਇਸ ਵਾਰ ਵੀ "ਪੰਥਕ" ਅਖਵਾਉਂਦੀਆਂ ਧਿਰਾਂ ਕੋਲ ਪ੍ਰਾਪਤੀਆਂ ਵਰਗਾ ਦੱਸਣ ਲਈ ਕੁਝ ਨਹੀਂ ਹੈ। ਉਂਝ ਅਜਿਹੇ ਨਤੀਜੇ ਸਿਆਸੀ ਅਤੇ ਵਿਚਾਰਧਾਰਕ ਹਲਕਿਆਂ ਵਿੱਚ ਪਹਿਲਾਂ ਹੀ ਕਿਆਸੇ ਜਾ ਚੁੱਕੇ ਹਨ। ਬਲਿਊ ਸਟਾਰ ਆਪ੍ਰੇਸ਼ਨ ਤੋਂ ਪਹਿਲਾਂ ਵੀ ਅਤੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਵੀ ਅਸੀਂ ਆਪਣੇ ਵਿਚਾਰਾਂ ਅਤੇ ਨਿਸ਼ਾਨਿਆਂ ਵਿੱਚ  ਕੋਈ ਸਪਸ਼ਟ ਨਿਖਾਰ ਨਹੀਂ ਲਿਆ ਸਕੇ।

ਨਵੰਬਰ-84 ਤੋਂ ਬਾਅਦ ਵੀ ਡੇੜ ਦਹਾਕੇ ਤੱਕ ਚੱਲੇ ਜੁਝਾਰੂ ਸੰਘਰਸ਼ ਮਗਰੋਂ ਵੀ ਸਾਡੇ ਸਿਆਸੀ ਲੀਡਰਾਂ ਕੋਲ ਨੌਜਵਾਨ ਪੀੜ੍ਹੀ ਨੂੰ ਦੱਸਣ ਲਈ ਕੁਝ ਨਹੀਂ ਹੈ ਜਿਸ ਤੋਂ ਉਹ ਮਾਰਗ ਦਰਸ਼ਨ ਲੈ ਸਕਣ। ਇਹਨਾਂ ਠੋਸ ਹਕੀਕਤਾਂ ਦੇ ਬਾਵਜੂਦ ਨੌਜਵਾਨਾਂ ਨੇ ਜੋ ਜੋ ਕੁਝ ਵੀ ਕੀਤਾ ਅਤੇ ਜਿਹੜੇ ਜਿੰਦੇ ਕਦਮ ਵੀ ਪੁੱਟੇ ਇਹ ਉਹਨਾਂ ਦੀ ਆਪਣੀ ਹਿੰਮਤ ਹੀ ਹੈ।  

ਇਹਨਾਂ ਰਾਹਾਂ 'ਤੇ ਗਲਤੀਆਂ ਵੀ ਹੋਈਆਂ ਹੋਣਗੀਆਂ ਪਰ ਇਹ ਸੁਭਾਵਕ ਹੀ ਸਨ। ਤਰਨ ਤਾਰਨ ਦੇ ਚੋਣ ਨਤੀਜਿਆਂ ਮਗਰੋਂ ਕਈ ਵਿਚਾਰ ਅਤੇ ਟਿੱਪਣੀਆਂ ਸਾਹਮਣੇ ਆਈਆਂ ਹਨ।  ਇਹਨਾਂ ਵਿੱਚ ਇੱਕ ਪੋਸਟ ਪਾਲੀ ਭੁਪਿੰਦਰ ਹੁਰਾਂ ਦੀ ਵੀ ਹੈ। ਉਹੀ ਪਾਲੀ ਭੁਪਿੰਦਰ ਸਿੰਘ ਜਿਹੜੇ ਆਪਣਾ ਪ੍ਰਤੀਕਰਮ, ਆਪਣੀ ਟਿੱਪਣੀ, ਆਪਣਾ ਵਿਚਾਰ ਸਮੇਂ ਦੇ ਐਨ ਮੁਤਾਬਿਕ ਤੁਰੰਤ ਸਾਹਮਣੇ ਰੱਖਦੇ ਹਨ ਬਿਨਾ ਕਿਸੇ ਭਰਮ ਭੁਲਖੇ ਜਾਂ ਓਹਲੇ ਦੇ..---:

ਪੰਜਾਬ ਯੂਨੀਵਰਸਿਟੀ ਦੇ ਮੁੱਦੇ ਵੇਲੇ ਵੀ ਪਾਲੀ ਭੁਪਿੰਦਰ ਸਿੰਘ ਹੁਰਾਂ ਨੇ ਬੜਾ ਵੇਲੇ ਸਿਰ ਸਟੈਂਡ ਲਿਆ ਅਤੇ ਹੁਣ ਵੀ ਜਦੋਂ ਪੰਜਾਬ ਦੀਆਂ ਕੁਝ ਪੰਥਕ ਅਤੇ ਸਿਆਸੀ ਧਿਰਾਂ ਖੁਦ ਨੂੰ ਬੇਦਿਲ ਜਾਂ ਹਾਰਿਆ ਹੋਇਆ ਮਹਿਸੂਸ ਕਰ ਰਹੀਆਂ ਹਨ ਤਾਂ ਪਾਲੀ ਹੁਰਾਂ ਦੀ ਲਿਖਤ ਰਾਹ ਦਿਖਾਉਂਦੀ ਹੈ। 

No comments:

Post a Comment

The First Sensitive Film on Menopause to Hit Theatres on November 28

 Monday 17th November 2025 From Film Unit Media  Audience Waiting for Hindi feature film “ Me-No-Pause-Me-Play Chandigarh : 17th November 20...